01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੋਬਾਈਲ ਮਾਰਕੀਟ 'ਚ ਮੰਦੇ ਕਾਰਨ ਐਸੋਸੀਏਸ਼ਨ ਵਲੋਂ ਗਰਮੀਆਂ ਦੀਆਂ ਛੁੱਟੀਆਂ ਨਾ ਕਰਨ ਦਾ ਫ਼ੈਸਲਾ <br/>

Ad Position 21
No active advertisement
ਜਲੰਧਰ ਮੋਬਾਈਲ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਹਾਜ਼ਰ ਪ੍ਰਧਾਨ ਕੁੱਕੂ ਮੱਕੜ, ਉਪ ਪ੍ਰਧਾਨ ਰਿੰਕੀ ਚੱਢਾ ਖਜ਼ਾਨਚੀ ਰਾਜੇਸ਼ ਸਚਦੇਵਾ, ਜਨਰਲ ਸਕੱਤਰ ਦੀਪਕ ਕੁਮਾਰ, ਜੁਆਇੰਟ ਸੈਕਟਰੀ ਸੰਨੀ ਗੁਪਤਾ, ਅੰਮਿ੍ਤ ਮੱਕੜ, ਸਕੱਤਰ ਜਿੰਮੀ ਬਿਦਰਾ ਤੇ ਹੋਰ | ਤਸਵੀਰ-ਮੁਨੀਸ਼ <br/> 14-06-2026
ਜਲੰਧਰ, 13 ਜੂਨ (ਜਤਿੰਦਰ ਪੰਮੀ)-ਜਲੰਧਰ ਮੋਬਾਈਲ ਡੀਲਰਜ਼ ਐਸੋਸੀਏਸ਼ਨ ਵਲੋਂ ਮੌਜੂਦਾ ਸਮੇਂ ਮੋਬਾਈਲ ਮਾਰਕੀਟ 'ਚ ਚੱਲ ਰਹੇ ਮੰਦੇ ਕਾਰਨ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਸ ਸੰਬੰਧੀ ਐਸੋਸੀਏਸ਼ਨ ਵਲੋਂ ਪ੍ਰਧਾਨ ਕੁੱਕੂ ਮੱਕੜ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਛੁੱਟੀਆਂ ਨਾ ਕਰਨ ਦਾ ਮਤਾ ਪਾਸ ਕੀਤਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੁੱਕੂ ਮੱਕੜ ਨੇ ਦੱਸਿਆ ਕਿ ਜਲੰਧਰ ਮੋਬਾਈਲ ਡੀਲਰਜ਼ ਐਸੋਸੀਏਸ਼ਨ ਨਾਲ ਜੁੜੀਆਂ ਮੋਬਾਈਲ ਮਾਰਕੀਟਾਂ, ਜਿਨ੍ਹਾਂ 'ਚ ਡੌਲਫਿਨ ਮਾਰਕੀਟ, ਬਾਰੀਆਣਾ ਮਾਰਕੀਟ, ਬਸਤੀ ਬਾਵਾ ਖੇਲ ਮਾਰਕੀਟ, ਦੋਆਬਾ ਚੌਕ ਮਾਰਕੀਟ, ਕੈਂਟ ਮਾਰਕੀਟ, ਰਾਮਾ ਮੰਡੀ ਮਾਰਕੀਟ, ਮਾਡਲ ਹਾਊਸ ਮਾਰਕੀਟ, ਲਾਂਬੜਾ ਮਾਰਕੀਟ, ਖਾਂਬਰਾ ਮਾਰਕੀਟ, ਕਬੀਰ ਨਗਰ ਮਾਰਕੀਟ ਦੇ ਸਮੂਹ ਦੁਕਾਨਾਂ ਨੇ ਗਰਮੀਆਂ ਦੀਆਂ ਛੁੱਟੀਆਂ ਨਾ ਕਰਕੇ ਬਾਜ਼ਾਰ ਰੋਜ਼ਾਨਾ ਵਾਂਗ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ | ਇਸ ਮੀਟਿੰਗ 'ਚ ਉਪ ਪ੍ਰਧਾਨ ਰਿੰਕੀ ਚੱਢਾ ਖਜ਼ਾਨਚੀ ਰਾਜੇਸ਼ ਸਚਦੇਵਾ, ਜਨਰਲ ਸਕੱਤਰ ਦੀਪਕ ਕੁਮਾਰ, ਜੁਆਇੰਟ ਸੈਕਟਰੀ ਸੰਨੀ ਗੁਪਤਾ, ਅੰਮਿ੍ਤ ਮੱਕੜ, ਸਕੱਤਰ ਜਿੰਮੀ ਬਿਦਰਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਦੇ ਚੁਪਹਿਰਾ ਸਮਾਗਮ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਨਿਸ਼ਾਨੇਬਾਜ਼ ਦੇਵ ਬੰਧੂ ਨੇ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
Ad Position 24