01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਿੰਕੂ ਨੇ ਦਸਮੇਸ਼ ਨਗਰ ਵਿਚ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ <br/>

Ad Position 21
No active advertisement
ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਮੌਕੇ ਸੁਸ਼ੀਲ ਰਿੰਕੂ ਤੇ ਨਾਲ ਦਰਸ਼ਨ ਲਾਲ ਭਗਤ, ਸੁਭਾਸ਼ ਗੋਰੀਆ ਤੇ ਹੋਰ | ਤਸਵੀਰ: ਮੁਨੀਸ਼ <br/> 14-06-2026
ਜਲੰਧਰ, 13 ਜੂਨ (ਸ਼ਿਵ)-ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਪੱਛਮੀ ਦੇ ਦਸਮੇਸ਼ ਨਗਰ ਖੇਤਰ ਵਿਚ ਵਾਪਰੀ ਦੁਖਦਾਈ ਘਟਨਾ ਵਿਚ ਦੋ ਨÏਜਵਾਨਾਂ ਦੀ ਬੇਵਕਤੀ ਮÏਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ¢ ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਵਿਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ¢ ਸੁਸ਼ੀਲ ਰਿੰਕੂ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਇਸ ਮੁਸ਼ਕਲ ਸਮੇਂ ਦÏਰਾਨ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ¢ ਮਿ੍ਤਕਾਂ ਵਿਚ ਭਾਰਗੋ ਕੈਂਪ ਦਾ ਰਹਿਣ ਵਾਲਾ ਸਿਮਰਨਜੀਤ ਅਤੇ ਦਸਮੇਸ਼ ਨਗਰ ਦਾ ਰਹਿਣ ਵਾਲਾ ਸੌਰਭ ਸ਼ਾਮਲ ਹਨ¢ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨÏਜਵਾਨਾਂ ਦੀ ਅਚਾਨਕ ਮÏਤ ਬਹੁਤ ਦੁਖਦਾਈ ਹੈ ਅਤੇ ਇਸ ਨੇ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ¢ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ 'ਫੁਲਕਾਰੀ' ਸੰਸਥਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਖੂਨਦਾਨ ਕੈਂਪ <br/> ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਸੰਬੰਧੀ ਕੇਸ ਦਰਜ, ਮੁਲਜ਼ਮ ਫ਼ਰਾਰ
Ad Position 24