01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

'ਫੁਲਕਾਰੀ' ਸੰਸਥਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਖੂਨਦਾਨ ਕੈਂਪ <br/>

Ad Position 21
No active advertisement
'ਫੁਲਕਾਰੀ' ਸੰਸਥਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਮੌਕੇ ਪ੍ਰਧਾਨ ਮੈਡਮ ਮੋਨਲ ਕਲਸੀ, ਡਾ. ਰਿੰਕੂ ਅਗਰਵਾਲ, ਮਨਿੰਦਰ ਬਾਈਜਾਦਾ, ਕਾਵੇਰੀ ਕਲਸੀ, ਮਿੰਨੀ ਚੁੱਘ ਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 14-06-2026
ਜਲੰਧਰ, 13 ਜੂਨ (ਜਸਪਾਲ ਸਿੰਘ)-ਮਾਨਵਤਾ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਸੰਸਥਾ 'ਫੁਲਕਾਰੀ' ਨੇ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਅੱਜ ਇਕ ਮੁਫਤ ਖੂਨਦਾਨ ਕੈਂਪ ਲਗਾਇਆ ਗਿਆ | 'ਓਹਰੀ' ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ 'ਚ ਵੱਡੀ ਗਿਣਤੀ ਲੋਕਾਂ ਵਲੋਂ ਖੂਨਦਾਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਪ੍ਰਧਾਨ ਮੈਡਮ ਮੋਨਲ ਕਲਸੀ ਨੇ ਕਿਹਾ ਕਿ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਹ ਕੈਂਪ ਓਹਰੀ ਹਸਪਤਾਲ ਵਿਖੇ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਨੂੰ ਖੂਨਦਾਨ ਦੀ ਲਗਾਤਾਰ ਲੋੜ ਰਹਿੰਦੀ ਹੈ ਤੇ ਇਸ ਦੀ ਪੂਰਤੀ ਅਜਿਹੇ ਕੈਂਪ ਲਗਾ ਕੇ ਹੀ ਕੀਤੀ ਜਾ ਸਕਦੀ ਹੈ | ਮੈਡਮ ਮੋਨਲ ਕਲਸੀ ਨੇ ਦੱਸਿਆ ਕਿ ਇਸ ਕੈਂਪ ਨੂੰ ਸਫਲ ਬਣਾਉਣ 'ਚ ਫੁਲਕਾਰੀ ਦੀ ਮੀਤ ਪ੍ਰਧਾਨ ਡਾ. ਰਿੰਕੂ ਅਗਰਵਾਲ, ਸੈਕਟਰੀ ਮਨਿੰਦਰ ਬਾਈਜ਼ਾਦਾ, ਕਾਵੇਰੀ ਕਲਸੀ, ਖਜ਼ਾਨਚੀ, ਮਿੰਨੀ ਚੁੱਘ, ਦੀਪਾਲੀ ਗੁਪਤਾ, ਸ਼ੋਸ਼ਲ ਮੀਡੀਆ ਇੰਚਾਰਜ ਸੀਮਾ ਸੋਂਧੀ, ਓਪਮਾ ਜੈਨ ਤੇ ਓਹਰੀ ਹਸਪਤਾਲ ਤੋਂ ਮੈਡਮ ਅੰਜਨਾ ਓਹਰੀ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਇਸ ਮੌਕੇ ਮੈਡਮ ਮੋਨਲ ਕਲਸੀ ਨੇ ਕੈਂਪ ਨੂੰ ਸਫਲ ਬਣਾਉਣ ਲਈ ਸੰਸਥਾ ਦੀਆਂ ਮੈਂਬਰਾਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ |

Ad Position 22
No active advertisement
ਪਿਛਲੀ ਖ਼ਬਰ ਕਟੋਚ ਸ਼ੀਲਡ ਟਰਾਫੀ ਲਈ 31 ਖਿਡਾਰੀਆਂ ਦੀ ਚੋਣ-ਸੰਜੀਵ ਅੰਗਰੀਸ਼ <br/> ਅਗਲੀ ਖ਼ਬਰ ਰਿੰਕੂ ਨੇ ਦਸਮੇਸ਼ ਨਗਰ ਵਿਚ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ <br/>
Ad Position 24