01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮਹੰਤ ਧਰਮਪਾਲ ਨੂੰ ਸ਼ਰਧਾ ਦੇ ਫੁੱਲ ਭੇਟ, ਵਿਜੇ ਬਾਵਾ ਸੰਭਾਲਣਗੇ ਠਾਕੁਰ ਦੁਆਰਾ ਮੌਲਾ ਮੱਲ ਦੀ ਸੇਵਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਬਿਲਗਾ, 13 ਜੂਨ (ਤਜਿੰਦਰ ਕੁਮਾਰ)-ਸਥਾਨਕ ਠਾਕੁਰ ਦੁਆਰਾ ਮÏਲਾ ਮੱਲ, ਨੇੜੇ ਬੱਸ ਸਟੈਂਡ ਪੱਤੀ ਭਲਾਈ ਬਿਲਗਾ ਦੇ ਮਹੰਤ ਧਰਮਪਾਲ ਜੀ ਦੇ ਪਿਛਲੇ ਦਿਨੀਂ ਦਿਲ ਦਾ ਦÏਰਾ ਪੈਣ ਕਾਰਨ ਹੋਏ ਦਿਹਾਂਤ ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ ਠਾਕੁਰ ਦੁਆਰਾ ਮÏਲਾ ਮੱਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਈ ਗਈ¢ ਇਸ ਮÏਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧਿਤ ਸ਼ਖਸੀਅਤਾਂ ਤੋਂ ਇਲਾਵਾ ਨਗਰ ਬਿਲਗਾ ਦੇ ਵੱਡੀ ਗਿਣਤੀ ਵਿੱਚ ਲੋਕ ਅਤੇ ਰਿਸ਼ਤੇਦਾਰ ਹਾਜ਼ਰ ਹੋਏ¢ਬੁਲਾਰਿਆਂ ਨੇ ਕਿਹਾ ਕਿ ਮਹੰਤ ਧਰਮਪਾਲ (ਧੰਮਾ) ਕਾਫੀ ਲੰਬੇ ਸਮੇਂ ਤੋਂ ਠਾਕੁਰ ਦੁਆਰੇ ਨਾਲ ਜੁੜੇ ਹੋਏ ਸਨ¢ ਉਨ੍ਹਾਂ ਦਾ ਪ੍ਰਭੂ ਭਗਤੀ ਅਤੇ ਸੇਵਾ ਭਾਵਨਾ ਨਾਲ ਐਨਾ ਡੂੰਘਾ ਨਾਤਾ ਸੀ ਕਿ ਉਹ ਘਰ-ਪਰਿਵਾਰ ਛੱਡ ਕੇ ਠਾਕੁਰ ਦੁਆਰੇ ਵਿੱਚ ਹੀ ਰਹਿਣ ਲੱਗ ਪਏ ਅਤੇ ਦਿਨ-ਰਾਤ ਸੇਵਾ ਵਿੱਚ ਲੱਗੇ ਰਹੇ¢ ਉਨ੍ਹਾਂ ਦੀ ਸਾਰੀ ਜ਼ਿੰਦਗੀ ਧਾਰਮਿਕ ਸੇਵਾ ਨੂੰ ਸਮਰਪਿਤ ਰਹੀ¢ਸ਼ਰਧਾਂਜਲੀ ਸਮਾਗਮ ਦÏਰਾਨ ਸੰਤਾਂ ਅਤੇ ਮਹੰਤਾਂ ਵੱਲੋਂ ਮਹੰਤ ਧਰਮਪਾਲ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਉਹ ਠਾਕੁਰ ਦੁਆਰੇ ਦੀ ਸੇਵਾ ਕਰਦੇ ਹੋਏ ਅਚਾਨਕ ਦਿਲ ਦਾ ਦÏਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ, ਜੋ ਇੱਕ ਸੱਚੇ ਸੇਵਾਦਾਰ ਦੀ ਮਿਸਾਲ ਹੈ¢ਇਸ ਮÏਕੇ ਇਲਾਕੇ ਦੇ ਸੰਤਾਂ, ਮਹੰਤਾਂ ਅਤੇ ਸਿਆਲ ਪਰਿਵਾਰ ਵੱਲੋਂ ਠਾਕੁਰ ਦੁਆਰੇ ਦੀ ਦੇਖਭਾਲ ਅਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਮਹੰਤ ਧਰਮਪਾਲ ਦੇ ਵੱਡੇ ਭਰਾ ਵਿਜੇ ਬਾਵਾ ਨੂੰ ਸÏਾਪੀ ਗਈ¢ ਵਿਜੇ ਬਾਵਾ ਨੇ ਕਿਹਾ ਕਿ ਧਾਰਮਿਕ ਸਥਾਨ ਦੀ ਸੇਵਾ ਅਤੇ ਪ੍ਰਬੰਧ ਸੰਭਾਲਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਨੂੰ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ¢ਡਾ. ਨਵਜੋਤ ਸਿੰਘ ਦਾਹੀਆ (ਹਲਕਾ ਇੰਚਾਰਜ ਨਕੋਦਰ) ਅਤੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਮਹੰਤ ਧਰਮਪਾਲ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਬਿਨਾਂ ਕਿਸੇ ਲਾਲਚ ਅਤੇ ਭੇਦਭਾਵ ਦੇ ਆਪਣਾ ਜੀਵਨ ਧਾਰਮਿਕ ਸੇਵਾ ਲਈ ਸਮਰਪਿਤ ਕਰ ਦਿੰਦੇ ਹਨ¢ਇਸ ਮÏਕੇ ਮਹੰਤ ਅਵਤਾਰ ਸਿੰਘ ਚਾਨੀਆਂ, ਮਹੰਤ ਵਰਿੰਦਰ ਦਾਸ ਫਗਵਾੜਾ, ਮਹੰਤ ਜਸਵਿੰਦਰ ਸਿੰਘ, ਮਹੰਤ ਜਾਨਕੀ ਦਾਸ, ਮਹੰਤ ਹੁਸਨ ਦਾਸ, ਮਹੰਤ ਸੋਮ ਨਾਥ, ਮਹੰਤ ਬਲਦੇਵ ਰਾਜ, ਮਹੰਤ ਪ੍ਰੇਮ ਦਾਸ, ਮਹੰਤ ਬਲਵਿੰਦਰ ਦਾਸ, ਮਹੰਤ ਸੰਜੀਵ ਕੁਮਾਰ, ਮਹੰਤ ਗੁਰਚੇਤਨ ਸਿੰਘ ਪੰਡੋਰੀ, ਸੰਤ ਰਵਿੰਦਰ ਸੁੰਢਾ, ਇੰਸਪੈਕਟਰ ਪ੍ਰੇਮ ਦਾਸ, ਜਸਜੀਤ ਸਿੰਘ ਸਨੀ, ਪਰਮਿੰਦਰ ਸਿੰਘ ਪੰਮਾ, ਮਹਿੰਦਰ ਪਾਲ ਸਿਆਲ, ਤੀਰਥ ਰਾਮ, ਸਤੀਸ਼ ਕੁਮਾਰ, ਪੁਸ਼ਪਿੰਦਰ ਜੋਸ਼ੀ, ਹਰੀ ਓਮ, ਪੁਸ਼ਕਰ ਅਰੋੜਾ, ਪਿ੍ੰਸ ਸਿਆਲ, ਦਵਿੰਦਰ ਜÏਹਲ, ਰਾਜਿੰਦਰ ਸਿੰਘ, ਰੇਸ਼ਮ ਲਾਲ, ਮਨਜਿੰਦਰ ਜÏਹਲ, ਤਜਿੰਦਰ ਕੁਮਾਰ ਅਤੇ ਲਾਇਨਜ਼ ਕਲੱਬ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ¢ਸਟੇਜ ਸੰਚਾਲਨ ਦੀ ਭੂਮਿਕਾ ਪਿ੍ੰਸੀਪਲ ਰਵੀ ਸ਼ਰਮਾ ਨੇ ਬਾਖੂਬੀ ਨਿਭਾਈ¢ ਅੰਤ ਵਿੱਚ ਮਹੰਤ ਵਿਜੇ ਬਾਵਾ ਅਤੇ ਇੰਸਪੈਕਟਰ ਪ੍ਰੇਮ ਦਾਸ ਨੇ ਸਮਾਗਮ ਵਿੱਚ ਸ਼ਾਮਲ ਹੋਏ ਸੰਤਾਂ, ਮਹੰਤਾਂ, ਪਤਵੰਤੇ ਸੱਜਣਾਂ ਅਤੇ ਨਗਰ ਨਿਵਾਸੀਆਂ ਦਾ

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਵਲੋਂ ਬੇਗਮਪੁਰਾ ਖ਼ਾਲਸਾ ਲਹਿਰ ਨੂੰ ਸਫਲ ਬਣਾਉਣ ਦੀ ਅਪੀਲ <br/> ਅਗਲੀ ਖ਼ਬਰ ਰਾਜ ਯੋਗਾ ਮੈਡੀਟੇਸ਼ਨ ਸੈਂਟਰ ਸ਼ਾਹਕੋਟ ਵਿਖੇ ਤਿੰਨ ਦਿਨਾ ਸਮਰ ਕੈਂਪ ਲਗਾਇਆ
Ad Position 24