01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਵਲੋਂ ਬੇਗਮਪੁਰਾ ਖ਼ਾਲਸਾ ਲਹਿਰ ਨੂੰ ਸਫਲ ਬਣਾਉਣ ਦੀ ਅਪੀਲ <br/>

Ad Position 21
repet_subhas-goyals [Copy P29]
ਮੀਟਿੰਗ ਉਪਰੰਤ ਅਕਾਲੀ ਸ਼ਖਸੀਅਤਾਂ ਦਾ ਸਵਾਗਤ ਤੇ ਸਨਮਾਨ ਕਰਦੇ ਹੋਏ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਲਸਾ ਅਤੇ ਪਤਵੰਤੇ | ਤਸਵੀਰ-ਜਨਕ ਰਾਜ ਗਿੱਲ <br/> 14-06-2026
ਕਰਤਾਰਪੁਰ, 13 ਜੂਨ (ਜਨਕ ਰਾਜ ਗਿੱਲ)-ਸ਼ੋ੍ਰਮਣੀ ਅਕਾਲੀ ਅੰਮਿ੍ਤਸਰ ਵਲੋਂ ਸੂਬੇ ਅੰਦਰ ਦਲਿਤ ਸਮਾਜ ਅਤੇ ਸਿੱਖ ਸਮਾਜ ਅੰਦਰ ਲਗਾਤਾਰ ਪੈ ਰਹੀਆਂ ਜਾਤੀ ਵੰਡਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਹਲਕਾ ਕਰਤਾਰਪੁਰ ਦੇ ਪਿੰਡ ਧੀਰਪੁਰ, ਸਰਾਏ ਖਾਸ, ਨਾਹਲਾਂ ਹਲਕਾ ਇੰਚਾਰਜ ਕਰਤਾਰਪੁਰ ਸਰਬਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਵੱਡੇ ਇੱਕਠਾਂ ਦੇ ਰੂਪ 'ਚ ਕੀਤੀਆਂ ਗਈਆਂ ¢ਜਿਸ ਵਿੱਚ ਖੇਤਰ ਦੇ ਨਾਲ ਪਾਰਟੀ ਹਾਈ ਕਮਾਨ ਦੀਆਂ ਉੱਘੀਆਂ ਸ਼ਖਸੀਅਤਾਂ 'ਚ ਡਾ. ਇਮਾਨ ਸਿੰਘ ਮਾਨ ਕਾਰਜ਼ਕਾਰੀ ਪ੍ਰਧਾਨ, ਡਾ. ਹਰਜਿੰਦਰ ਸਿੰਘ ਜਖੂ ਜਰਨਲ ਸਕੱਤਰ,ਉਚੇਚੇ ਤÏਰ 'ਤੇ ਸ਼ਰੀਕ ਹੋਏ ਅਤੇ ਵਿਚਾਰਾਂ ਦੀ ਸਾਂਝ ਖੇਤਰ ਦੇ ਲੋਕਾਂ ਨਾਲ ਪਾਈ ¢ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਲਸਾ ਨੇ ਦਸਿਆ ਕਿ 'ਦੇਸ਼ ਅਤੇ ਸੂਬੇ ਅੰਦਰ ਦਲਿਤ ਸਮਾਜ ਅਤੇ ਸਿੱਖ ਸਮਾਜ 'ਚ ਲਗਾਤਾਰ ਹੋ ਰਹੇ ਲੋਕਾਂ ਦੇ ਹੱਕਾਂ ਦੇ ਘਾਣ ਅਤੇ ਸਿਆਸੀ ਆਗੂਆਂ ਵਲੋਂ ਪਾਈਆਂ ਗਈਆਂ ਜਾਤਿ ਵੰਡਾਂ ਜੋ ਸੂਬੇ ਅਤੇ ਦੇਸ਼ ਲਈ ਘਾਤਕ ਤੇ ਗੰਭੀਰ ਚਿੰਤਾਂ ਦੇ ਵਿਸ਼ੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਅੰਮਿ੍ਤਸਰ ਵਲੋਂ ਲੋਕ ਲਹਿਰ ਵਿੱਢਦੇ ਹੋਏ ਸੂਬੇ ਅੰਦਰ ਵੱਡੇ ਬੇਗਮਪੁਰਾ ਖਾਲਸਾ ਲਹਿਰ ਦੇ ਇੱਕਠ ਰੂਪ 'ਚ ਕੀਤੇ ਜਾ ਰਹੇ ਹਨ ¢ਜਿਸਦਾ ਰਸਮੀ ਆਗਾਜ ਅੱਜ ਪਾਰਟੀ ਹਾਈ ਕਮਾਨ ਵਲੋਂ ਫਗਵਾੜਾ ਦਾਣਾ ਮੰਡੀ ਵਿਖੇ ਕੀਤਾ ਜਾ ਰਹੇ ਹੈ¢ਜਿਸ ਵਿੱਚ ਸਿੱਖ ਪੰਥ ਦਲਿਤ ਭਾਈਚਾਰਾ ਅਤੇ ਪਾਰਟੀ ਦੀਆਂ ਉਘੀਆਂ ਸ਼ਖਸਿਅਤਾਂ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਉਂਣ ਗੀਆਂ ਅਤੇ ਪਾਰਟੀ ਵਲੋਂ ਬੇਗਮਪੁਰਾ ਖਾਲਸਾ ਲਹਿਰ ਤਹਿਤ ਸਮਾਜਿਕ ਏਕੇ ਨੂੰ ਲੈ ਕੇ ਰਣਨੀਤੀ ਵੀ ਉਲੀਕੀ ਜਾਵੇਗੀ ਅਤੇ ਇਸ ਬੇਗਮਪੁਰਾ ਖਾਲਸਾ ਲਹਿਰ ਨੂੰ ਸਫਲ ਬਣਾਉਂਣ ਦੀ ਪੁਰਜ਼ੋਰ ਅਪੀਲ ਹਲਕਾ ਕਰਤਾਰਪੁਰ ਦੀ ਸੰਗਤਾਂ ਦੇ ਨਾਲ ਸੂਬੇ ਦੀ ਸੰਗਤਾਂ ਨੂੰ ਕੀਤੀ ¢ਇਸ ਮÏਕੇ ਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਲਸਾ ਨਾਲ ਬਾਬਾ ਨਰਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਸਰਾਏ ਖਾਸ, ਗੁਰਪੀ੍ਰਤ ਸਿੰਘ ਖਾਲਸਾ, ਪਰਵਿੰਦਰ ਸਿੰਘ ਹੇਲਰਾਂ, ਪਰਮਜੀਤ ਸਿੰਘ ਗਾਖਲ, ਭੁਪਿੰਦਰ ਸਿੰਘ ਧੀਰਪੁਰ, ਕੁਲਬੀਰ ਸਿੰਘ ਨਾਹਲ, ਹਰਦੀਪ ਸਿੰਘ ਨਾਹਲ, ਰਾਜਨ ਸਿੰਘ ਕਰਤਾਰਪੁਰ, ਜਰਨੈਲ ਸਿੰਘ, ਮਨਦੀਪ ਸਿੰਘ ਲਹÏਰੀਆਂ ਬੱਗਾ ਲਹÏਰੀਆ, ਹਰਵਿੰਦਰ ਸਿੰਘ ਨਾਹਲ ਵਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਕਰਤਾਰਪੁਰ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਬਿਲਗਾ ਇਲਾਕੇ ਵਿਚ ਚੋਰਾਂ ਦਾ ਬੋਲਬਾਲਾ, ਕਲਿਆਣਪੁਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਸੋਨਾ ਤੇ ਨਕਦੀ ਚੋਰੀ <br/> ਅਗਲੀ ਖ਼ਬਰ ਮਹੰਤ ਧਰਮਪਾਲ ਨੂੰ ਸ਼ਰਧਾ ਦੇ ਫੁੱਲ ਭੇਟ, ਵਿਜੇ ਬਾਵਾ ਸੰਭਾਲਣਗੇ ਠਾਕੁਰ ਦੁਆਰਾ ਮੌਲਾ ਮੱਲ ਦੀ ਸੇਵਾ <br/>
Ad Position 24