02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਰੀਕਾ ਬੈਠੇ ਵਿਅਕਤੀ ਵਲੋਂ ਭਾਰਤ ਵਿਚਲੇ ਕਾਰੋਬਾਰ 'ਤੇ ਕਬਜ਼ਾ ਕਰਨ ਲਈ ਆਪਣੇ ਹੀ ਸਾਬਕਾ ਭਾਈਵਾਲ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਮਾਮਲਾ ਅਮਰੀਕਾ 'ਚ ਇਕ ਪੁਰਾਣੇ ਕਾਰੋਬਾਰ ਦੇ ਚੱਲ ਰਹੇ ਵਿਵਾਦ ਦਾ

ਸ਼ਾਹਕੋਟ, 13 ਜੂਨ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਇਲਾਕੇ ਵਿਚ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਮਰੀਕਾ ਵਿਚ ਇਕ ਪੁਰਾਣੇ ਕਾਰੋਬਾਰ ਦੇ ਵਿਵਾਦ ਦੇ ਚੱਲਦਿਆਂ ਅਮਰੀਕਾ ਹੀ ਬੈਠੇ ਇਕ ਵਿਅਕਤੀ ਵਲੋਂ ਭਾਰਤ ਵਿਚਲੇ ਕਾਰੋਬਾਰ 'ਤੇ ਕਬਜ਼ਾ ਕਰਨ ਲਈ ਆਪਣੇ ਹੀ ਸਾਬਕਾ ਭਾਈਵਾਲ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ | ਸ਼ਾਹਕੋਟ ਪੁਲਿਸ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਅਮਰੀਕਾ ਰਹਿੰਦੇ ਮੁਲਜ਼ਮ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਈ ਐਫ.ਆਈ.ਆਰ ਦੇ ਵੇਰਵਿਆਂ ਅਨੁਸਾਰ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਵਾਸੀ ਪਿੰਡ ਮੱਲੀਵਾਲ (ਥਾਣਾ ਸ਼ਾਹਕੋਟ) ਨੇ ਦੱਸਿਆ ਕਿ ਉਸ ਦੇ ਭਰਾ ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਰੋਕ ਵਾਸੀ ਪ੍ਰਤਾਪਪੁਰਾ ਜਲੰਧਰ ਹਾਲ ਵਾਸੀ ਅਮਰੀਕਾ ਨੇ ਸਾਲ 2016 ਵਿਚ ਅਮਰੀਕਾ ਵਿਚ ਮਿਲ ਕੇ 'ਰੌਇਲ ਆਊਟਸੋਰਸ ਇੰਡੀਆ ਪ੍ਰਾਈਵੇਟ ਲਿਮਟਿਡ' ਨਾਮਕ ਲੌਜਿਸਟਿਕਸ ਕਾਰੋਬਾਰ ਸ਼ੁਰੂ ਕੀਤਾ ਸੀ | ਸਾਲ 2023 ਵਿਚ ਦੋਵਾਂ ਭਾਈਵਾਲਾਂ ਵਿਚਾਲੇ ਕਾਰੋਬਾਰੀ ਵਿਵਾਦ ਪੈਦਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਆਪਣਾ ਕਾਰੋਬਾਰ ਵੱਖ ਕਰ ਲਿਆ | ਸ਼ਿਕਾਇਤਕਰਤਾ ਮਨਜਿੰਦਰ ਸਿੰਘ ਇਸ ਸਮੇਂ ਇਸੇ ਕੰਪਨੀ ਦੀ ਭਾਰਤ ਵਿਚਲੀ ਮੋਹਾਲੀ ਬਰਾਂਚ ਦਾ ਸਾਰਾ ਕੰਮਕਾਜ ਸੰਭਾਲ ਰਿਹਾ ਹੈ | ਪੁਲਿਸ ਪੜਤਾਲ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਅਮਰੀਕਾ ਬੈਠਾ ਮੁਲਜ਼ਮ ਗੁਰਪ੍ਰੀਤ ਸਿੰਘ ਮਰੋਕ ਹੁਣ ਭਾਰਤ ਵਾਲੇ ਕਾਰੋਬਾਰ 'ਤੇ ਆਪਣਾ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ | ਇਸੇ ਮਨਸ਼ਾ ਨਾਲ ਉਸ ਨੇ ਕਥਿਤ ਤੌਰ 'ਤੇ ਸਾਜਿਸ਼ ਰਚੀ | ਮੁਲਜ਼ਮ ਵਲੋਂ ਮਨਜਿੰਦਰ ਸਿੰਘ ਨੂੰ ਵਟਸਐਪ ਰਾਹੀਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਪੁਲਿਸ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਗੁਰਪ੍ਰੀਤ ਮਰੋਕ ਨੇ ਕੁਝ ਸਥਾਨਕ ਲੋਕਾਂ ਤੇ ਵਿਚੋਲਿਆਂ ਰਾਹੀਂ ਭਾਰਤ ਵਿਚ ਪੈਸੇ ਭੇਜੇ ਹਨ ਤਾਂ ਜੋ ਮਨਜਿੰਦਰ ਸਿੰਘ ਦਾ ਜਾਨੀ ਨੁਕਸਾਨ ਕੀਤਾ ਜਾ ਸਕੇ | ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਐਸ.ਐਸ.ਪੀ ਜਲੰਧਰ ਦਿਹਾਤੀ ਦੇ ਨਿਰਦੇਸ਼ਾਂ 'ਤੇ ਡੀ.ਐਸ.ਪੀ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਵਲੋਂ ਇਸਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ | ਜਾਂਚ ਟੀਮ ਨੇ ਸ਼ਿਕਾਇਤਕਰਤਾ ਵਲੋਂ ਪੇਸ਼ ਕੀਤੇ ਗਏ ਵਟਸਐਪ ਚੈਟ ਦੇ ਸਕਰੀਨਸ਼ਾਟਸ, ਆਡੀਓ ਰਿਕਾਰਡਿੰਗਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਸਹੀ ਪਾਇਆ ਗਿਆ | ਮੁਲਜ਼ਮ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਕੱਢੇ ਗਏ, ਪਰ ਉਹ ਹਾਜ਼ਰ ਨਹੀਂ ਹੋਇਆ | ਪੜਤਾਲੀਆ ਰਿਪੋਰਟ ਤੇ ਕਾਨੂੰਨੀ ਰਾਏ ਮਿਲਣ ਤੋਂ ਬਾਅਦ ਥਾਣਾ ਸ਼ਾਹਕੋਟ ਵਿਖੇ ਮੁਲਜ਼ਮ ਗੁਰਪ੍ਰੀਤ ਸਿੰਘ ਮਰੋਕ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 308 (4) ਅਤੇ 351(3) ਤਹਿਤ ਮੁਕੱਦਮਾ ਨੰਬਰ 163 ਦਰਜ ਕਰ ਲਿਆ ਗਿਆ ਹੈ | ਪੁਲਿਸ ਹੁਣ ਇਸ ਮਾਮਲੇ ਵਿਚ ਉਨ੍ਹਾਂ ਸਥਾਨਕ ਅਣਪਛਾਤੇ ਵਿਅਕਤੀਆਂ ਤੇ ਵਿਚੋਲਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ, ਜਿਨ੍ਹਾਂ ਤੱਕ ਮੁਲਜ਼ਮ ਵਲੋਂ ਫੰਡ ਪਹੁੰਚਾਏ ਗਏ ਹਨ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿਚ ਜਿਸ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਆਦਮਪੁਰ ਦੀ ਨਵੀਂ ਟੀਮ ਦਾ ਗਠਨ; ਰਜਿੰਦਰ ਪ੍ਰਸਾਦ ਬਣੇ ਪ੍ਰਧਾਨ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਮਿਲ ਰਹੀ ਸਫ਼ਲਤਾ-ਬੀਬੀ ਰਣਜੀਤ ਕੌਰ <br/>
Ad Position 24