19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨਿਰਮਲ ਕੁਟੀਆ ਜੌਹਲਾਂ ਵਿਖੇ ਹਾੜ ਮਹੀਨੇ ਦੀ ਸੰਗਰਾਂਦ ਸੰਬੰਧੀ ਗੁਰਮਤਿ ਸਮਾਗਮ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ - ਸੰਤ ਜੀਤ ਸਿੰਘ

Ad Position 21
No active advertisement
ਅਜੀਤ ਡੈਸਕ 16-06-2026
ਚੁਗਿੱਟੀ/ਜੰਡੂ ਸਿੰਘਾ, 15 ਜੂਨ (ਨਰਿੰਦਰ ਲਾਗੂ)-ਨਿਰਮਲ ਕੁਟੀਆ ਜੌਹਲਾਂ ਵਿਖੇ ਸੋਮਵਾਰ ਨੂੰ ਹਾੜ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਸ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ -ਵੱਖ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਦੌਰਾਨ ਸੰਗਤਾਂ ਨਾਲ ਰੂਹਾਨੀ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਉਕਤ ਗੁਰੂ ਘਰ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਲਾਹਾ ਲੈਣ ਲਈ ਅੰਮ੍ਰਿਤ ਛੱਕਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਿਆ ਜਾਵੇ। ਉਨ੍ਹਾਂ ਆਖਿਆ ਕਿ ਹੱਥੀਂ ਕਿਰਤ ਕਰਕੇ ਜੀਵਨ ਬਤੀਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਲੋੜਵੰਦਾਂ ਦੀ ਸਹਾਇਤਾ ਕਰਨ ਲਈ ਮਿਹਨਤ ਦੀ ਕਮਾਈ ਵਿਚੋਂ ਕੁਝ ਹਿੱਸਾ ਜ਼ਰੂਰ ਕੱਢੋ। ਉਨ੍ਹਾਂ ਵੱਲੋਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਸਮਾਪਤੀ ‘ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਨ ਕਰਨ ਦੀ ਸੇਵਾ ਭਾਈ ਡਾਕਟਰ ਸੁਖਬੀਰ ਸਿੰਘ ਤੇ ਭਾਈ ਅਵਤਾਰ ਸਿੰਘ ਸ਼ੇਰਗਿੱਲ ਵਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਨੰਬਰਦਾਰ ਮੱਖਣ ਸਿੰਘ, ਹਾਕਮ ਸਿੰਘ, ਜੋਗਾ ਸਿੰਘ, ਰਸਵਿੰਦਰ ਸਿੰਘ ਬੋਲੀਨਾ, ਪਰਮਜੀਤ ਸਿੰਘ,ਆਰ.ਪੀ.ਸਿੰਘ, ਸਤਿਆਪਾਲ ਸਿੰਘ, ਦਲਜੀਤ ਸਿੰਘ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪਰਸਰਾਮਪੁਰ ਦਾ 98ਵਾਂ ਕਬੱਡੀ ਟੂਰਨਾਮੈਂਟ ਟੀਨੂੰ, ਕੋਹਲੀ ਤੇ ਬਿੱਟੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ... ਅਗਲੀ ਖ਼ਬਰ ਪੰਜਾਬ ਸਰਕਾਰ ਲੋੜਵੰਦਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ-ਮਹਿੰਦਰ ਭਗਤ ‘ਮੇਰੀ ਰਸੋਈ ਯੋਜਨਾ’ ਤਹਿਤ ਕੈਬਨਿਟ ਮੰਤਰੀ ਨੇ...
Ad Position 24