ਆਦਮਪੁਰ, 24 ਜੂਨ (ਰਮਨ ਦਵੇਸਰ)- ਰਵਿਦਾਸੀਆ ਧਰਮ ਦੇ ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ 108 ਸੰਤ ਨਿਰੰਜਨ ਦਾਸ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਉਪਰੰਤ ਦਿੱਲੀ ਤੋਂ ਵਾਪਸੀ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਆਦਮਪੁਰ ਪਹੁੰਚੇ। ਜਿੱਥੇ ਉਨ੍ਹਾਂ ਦਾ ਏਅਰਪੋਰਟ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਅਤੇ ਅਧਿਕਾਰੀਆਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਨਿਰੰਜਨ ਦਾਸ ਬੱਲਾਂ ਵਾਲਿਆਂ ਦੇ ਸਵਾਗਤ ਲਈ ਵਿਸ਼ੇਸ਼ ਤੌਰ ਤੇ ਡੇਰਾ ਕਠਾਰ ਦੇ ਮੁੱਖ ਸੇਵਾਦਾਰ ਸੰਤ ਪ੍ਰਦੀਪ ਦਾਸ ਜੀ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਡੇਰਾ ਦੇ ਸੇਵਾਦਾਰ ਹਰਦੇਵ, ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ ਭਾਜਪਾ ਆਗੂ ਅਵਿਨਾਸ਼ ਚੰਦਰ ਕਲੇਰ ਐੱਸ. ਡੀ. ਐੱਮ. ਲਾਲ ਵਿਸ਼ਵਾਸ ਬੈਂਸ, ਰਾਮਜੀਤ, ਅਮਿਤ ਕੁਮਾਰ, ਸੂਰਜ ਯਾਦਵ, ਸੂਰਿਆ ਪ੍ਰਤਾਪ ਸਿੰਘ ,ਮੋਹਨ ਪਵਾਰ ਅਤੇ ਹੋਰ ਭਾਰੀ ਸੰਗਤਾਂ ਨੇ ਪੁੱਜ ਕੇ ਸੰਤਾਂ ਪਾਸੋਂ ਅਸ਼ੀਰਵਾਦ ਲਿਆ।