ਆਦਮਪੁਰ, 24 ਜੂਨ (ਰਮਨ ਦਵੇਸਰ) ਆਦਮਪੁਰ ਦੇ ਪਿੰਡ ਡਮੁੰਡਾ ਵਿਖ਼ੇ ਸਥਿਤ ਸਿੱਧੂ ਜਠੇਰਿਆ ਦੇ ਧਾਰਮਿਕ ਅਸਥਾਂਨ ਵਿਖ਼ੇ ਕਮੇਟੀ ਪ੍ਰਧਾਨ ਦਿਲਬਾਗ ਸਿੰਘ ਸਿੱਧੂ ਦੀ ਦੇਖਰੇਖ ਹੇਠ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਲਾਨਾ ਜੋੜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ l ਮੇਲੇ ਚ ਸਮਾਜ ਸੇਵਕ ਤੇ ਐਡਵੋਕੇਟ ਪ੍ਰਸ਼ੋਤਮ ਰਾਜ ਅਹੀਰ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕਰ ਸਿੱਧੂ ਜਠੇਰਿਆ ਦੇ ਪਵਿੱਤਰ ਧਾਰਮਿਕ ਅਸਥਾਂਨ ਤੇ ਨਤਮਸਤਕ ਹੋਏ l ਕਮੇਟੀ ਪ੍ਰਧਾਨ ਦਿਲਬਾਗ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧੂ ਜਠੇਰਿਆ ਦੇ ਕਰਵਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਕਮੇਟੀ ਮੈਂਬਰਾਂ ਤੇ ਸਮੂਹ ਸੰਗਤਾਂ ਵੱਲੋਂ ਸਵੇਰੇ 11 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ l ਉਪਰੰਤ ਵੋਆਇਸ ਆਫ ਪੰਜਾਬ ਰੋਹਨ, ਫਤਹਿਵੀਰ ਸਿੰਘ ਤੇ ਪੰਜਾਬ ਦੇ ਹੋਰ ਵੱਖ ਵੱਖ ਜਿਲਿਆਂ ਚੋ ਆਏ ਕਲਾਕਾਰਾਂ ਤੇ ਨੇ ਜਗਤ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ l ਮੇਲੇ ਚ ਵੱਡੇ ਵਡੇਰਿਆ ਦਾ ਅਸ਼ੀਰਵਾਦ ਲੈਣ ਲਈ ਵਿਸੇਸ਼ ਤੌਰ ਤੇ ਪਹੁੰਚੇ ਸਮਾਜ ਸੇਵਕ ਤੇ ਐਡਵੋਕੇਟ ਪ੍ਰਸ਼ੋਤਮ ਰਾਜ ਅਹੀਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਵੱਡੇ ਵਡੇਰਿਆ ਦੀ ਯਾਦ ਚ ਇਹੋ ਜਿਹੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ ਕਿਉਂਕਿ ਅਸੀਂ ਅੱਜ ਜੋ ਕੁਝ ਵੀ ਹਾਂ ਆਪਣੇ ਬਜ਼ੁਰਗਾਂ ਦੀ ਬਦੌਲਤ ਹਾਂ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਮੈਂਨੂੰ ਅੱਜ ਸਿੱਧੂ ਜਠੇਰਿਆ ਦੇ ਪਵਿੱਤਰ ਧਾਰਮਿਕ ਅਸਥਾਂਨ ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ l ਦੇਸ਼ਾਂ -ਵਿਦੇਸ਼ਾ ਤੇ ਪੰਜਾਬ ਦੇ ਵੱਖ ਵੱਖ ਹਿੱਸੀਆਂ ਚੋ ਆਈਆਂ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ l ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤਿਆ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ lਸਮਾਗਮ ਦੀ ਸਮਾਪਤੀ ਮੌਕੇ ਸਿੱਧੂ ਜਠੇਰਿਆ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸਿੱਧੂ ਨੇ ਸਮੂਹ ਸੰਗਤਾਂ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ l ਇਸ ਮੌਕੇ ਨਰੇਸ਼ ਗੱਗੀ,ਲੱਕੀ ਸਿੱਧੂ, ਅਮਨ ਸਿੱਧੂ, ਬੱਬਲੂ ਸਿੱਧੂ, ਅਮਰ ਨਾਥ,ਪਰਮਜੀਤ ਡਮੁੰਡਾ,ਰਾਜ ਕੁਮਾਰ ਸੁਰਜੀਤ ਲਾਲ ਕਾਲਾ, ਗੌਰਵ ਸਿੱਧੂ, ਅਮਨਦੀਪ ਸਿੱਧੂ, ਜੀਤ ਰਾਮ,ਅਮਿਤ ਸਿੱਧੂ,ਪਰਮਜੀਤ ਸਿੰਘ ਸਿੱਧੂ ਤੇ ਹੋਰ ਪਤਵੰਤੇ ਹਾਜਿਰ ਸਨ ।