ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਦੋਸਤ ਨੇ ਹੀ ਕੀਤਾ ਸੀ ਦੋਸਤ ਦਾ ਕਤਲ, ਕੂੜੇ ਦੇ ਡੰਪ ’ਚੋਂ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 27-06-2026

ਜਲੰਧਰ ਛਾਉਣੀ, 26 ਜੂਨ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁੱਹਲਾ ਨੰਬਰ 15 ਵਿਖੇ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਬੀਤੀ 22 ਜੂਨ ਤੋਂ ਲਾਪਤਾ ਸੀ ਦੀ ਲਾਸ਼ ਅੱਜ ਪੁਲਿਸ ਵਲੋਂ ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਸੋਫ਼ੀ ਪਿੰਡ ਨੇੜੇ ਸਥਿਤ ਕੂੜੇ ਦੇ ਡੰਪ ’ਚੋਂ ਲਾਸ਼ ਬਰਾਮਦ ਕਰ ਲਈ ਗਈ ਹੈ, ਜਿਸ ਨੂੰ ਉਸ ਦੇ ਗੁਆਂਢ ’ਚ ਰਹਿੰਦੇ ਵਿਅਕਤੀ ਵਲੋਂ ਉਸ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਇੱਕ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਮਿ੍ਤਕ ਗੁਰਪ੍ਰੀਤ ਸਿੰਘ ਨੋਨੀ (32) ਪੁੱਤਰ ਜਸਬੀਰ ਸਿੰਘ ਵਾਸੀ ਜਲੰਧਰ ਕੈਂਟ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਡੀ.ਜੇ. ਚਲਾਉਣ ਦਾ ਕੰਮ ਕਰਦਾ ਸੀ ਤੇ ਬੀਤੀ 22 ਜੂਨ ਨੂੰ ਉਹ ਆਪਣੇ ਮੋਟਰਸਾਈਕਲ ਰਾਹੀਂ ਘਰੋਂ ਗਿਆ ਪ੍ਰੰਤੂ ਉਸ ਤੋਂ ਬਾਅਦ ਉਹ ਵਾਪਿਸ ਨਹੀਂ ਪਰਤਿਆ, ਜਿਸ ਦੀ ਆਪਣੇ ਪੱਧਰ ’ਤੇ ਉਨ੍ਹਾਂ ਵਲੋਂ ਬਹੁਤ ਹੀ ਭਾਲ ਕੀਤੀ ਗਈ ਪ੍ਰੰਤੂ ਉਹ ਨਹੀਂ ਮਿਲਿਆ ਤੇ ਗੁਆਂਢ ’ਚ ਰਹਿੰਦੇ ਇੱਕ ਵਿਅਕਤੀ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਨੋਨੀ ਦਾ ਮੋਟਰਸਾਈਕਲ ਕੁੱਕੜ ਪਿੰਡ ਨੇੜੇ ਸਥਿਤ ਵੇਈ ਦੇ ਨੇੜੇ ਪਿਆ ਹੈ, ਜਿਸ ਤੋਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਉਨ੍ਹਾਂ ਦੇ ਸਹਿਯੋਗ ਨਾਲ ਵੀ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਗੁਰਪ੍ਰੀਤ ਨੋਨੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੇ ਗੁਆਂਢ ’ਚ ਹੀ ਰਹਿੰਦੇ ਵਿਅਕਤੀ ਰਜਿੰਦਰ ਬੱਬੀ ਦੇ ਕੂੜੇ ਵਾਲੇ ਡੰਪ ’ਤੇ ਜਾ ਕੇ ਲੱਗੇ ਹੋਏ ਸੀਸੀਟੀਵੀ ਰਾਹੀਂ ਜਾਂਚ ਕੀਤੀ ਤਾਂ ਦੇਖਣ ’ਚ ਆਇਆ 22 ਜੂਨ ਦੀ ਸ਼ਾਮ ਸਮੇਂ ਗੁਰਪ੍ਰੀਤ ਸਿੰਘ ਨੋਨੀ ਕੂੜੇ ਵਾਲੇ ਡੰਪ ਅੰਦਰ ਦਾਖਲ ਤਾਂ ਹੋ ਰਿਹਾ ਹੈ ਪ੍ਰੰਤੂ ਬਾਹਰ ਨਹੀਂ ਆ ਰਿਹਾ, ਜਿਸ ਦੇ ਆਧਾਰ ’ਤੇ ਸਾਡੇ ਵਲੋਂ ਜਤਾਏ ਗਏ ਸ਼ੱਕ ਦੇ ਆਧਾਰ ’ਤੇ ਪੁਲਸ ਵਲੋਂ ਰਜਿੰਦਰ ਬੱਬੀ ਦੇ ਡੰਪ ਦੇ ਕੰਮ ਕਰਨ ਵਾਲੇ ਕਰਿੰਦੇ ਰਵੀ ਵਾਸੀ ਲੁਧਿਆਣਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਗੁਰਪ੍ਰੀਤ ਸਿੰਘ ਨੋਨੀ ਦੇ ਕੂੜੇ ਹੇਠਾਂ ਬਣਾਏ ਗਏ 8 ਫੁੱਟ ਡੂੰਘੇ ਖੱਡੇ ’ਚੋਂ ਬਰਾਮਦ ਕਰ ਲਈ ਗਈ। ਮਿ੍ਤਕ ਗੁਰਪ੍ਰੀਤ ਨੋਨੀ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਗੁਰਪ੍ਰੀਤ ਨੋਨੀ ਦੇ ਕਤਲ ’ਚ ਇੱਕ ਆਦਮੀ ਸ਼ਾਮਲ ਨਹੀਂ ਹੈ ਬਲਕਿ ਉਸ ਨੂੰ ਪੂਰੀ ਸਾਜਿਸ਼ ਦੇ ਤਹਿਤ ਉਨ੍ਹਾਂ ਦੇ ਗੁਆਂਢ ’ਚ ਹੀ ਰਹਿਣ ਵਾਲੇ ਵਿਅਕਤੀ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਮਾਰਿਆ ਗਿਆ ਸੀ। ਜਸਬੀਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਮਲੇ ’ਚ ਜਦੋਂ ਤੱਕ ਬਾਕੀ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਉਹ ਆਪਣੇ ਪੁੱਤਰ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕਰਨਗੇ।ਉਨ੍ਹਾਂ ਦੱਸਿਆ ਕਿ ਜਿਸ ਕੂੜੇ ਦੇ ਡੰਪ ਤੋਂ ਲਾਸ਼ ਬਰਾਮਦ ਕੀਤੀ ਗਈ ਹੈ, ਉਹ ਕੂੜੇ ਦੇ ਡੰਪ ਦਾ ਠੇਕਾ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਵਿਅਕਤੀ ਰਜਿੰਦਰ ਬੱਬੀ ਦਾ ਹੈ, ਜੋ ਕਿ ਕੰਨੋਟਨਮੈਂਟ ਬੋਰਡ ਦਾ ਕੰਮ ਕਰਦਾ ਹੈ। ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੇ ਬੇਟੇ ਨੂੰ ਧੱਕੇ ਨਾਲ ਸ਼ਰਾਬ ਪਿਲਾਉਣ ਉਪਰੰਤ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਨੂੰ ਜਾਨੋਂ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਸਬੂਤ ਮਿਟਾਉਣ ਲਈ ਮੋਟਰਸਾਈਕਲ ਦੇ ਦੋਵੇਂ ਪਾਸੇ ਦੀਆਂ ਨੰਬਰ ਪਲੇਟਾਂ ਲਾਸ਼ ਦੇ ਨਾਲ ਹੀ ਦਬਾ ਦਿੱਤੀਆਂ ਸਨ ਤਾਂ ਜੋ ਕੋਈ ਵੀ ਸਬੂਤ ਨਾਂ ਮਿਲ ਸਕੇ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਰੇੜਕੇ ਕਾਰਨ ਟਾਂਡਾ ਫਾਟਕ ਆਰ. ਯੂ. ਬੀ. ਪ੍ਰਾਜੈਕਟ ਦੀ ਵਧ ਰਹੀ ਲਾਗਤ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਦਾ ਰਾਹ ਅਖ਼ਤਿਆਰ ਕਰਨਾ ਬਹੁਤ ਹੀ ਮੰਦਭਾਗਾ-ਰਣਜੀਤ ਸਿੰਘ...
Ad Position 24
No active advertisement