ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਰੇੜਕੇ ਕਾਰਨ ਟਾਂਡਾ ਫਾਟਕ ਆਰ. ਯੂ. ਬੀ. ਪ੍ਰਾਜੈਕਟ ਦੀ ਵਧ ਰਹੀ ਲਾਗਤ

Ad Position 21
No active advertisement
ਅਜੀਤ ਡੈਸਕ 27-06-2026

ਜਲੰਧਰ, 26 ਜੂਨ (ਸ਼ਿਵ)- ਇਕ ਪਾਸੇ ਤਾਂ ਗੁਰੂ ਨਾਨਕ ਪੂਰਾ ਫਾਟਕ ’ਤੇ ਆਰ. ਓ. ਬੀ. ਦਾ ਕੰਮ ਕੇਂਦਰੀ ਰੇਲ ਰਾਜ ਮੰਤਰੀ ਵਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਕਾਂਗਰਸ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਪ੍ਰਾਜੈਕਟ ਪਾਸ ਕਰਵਾਏ ਗਏ ਸਨ ਪਰ ਦੂਜੇ ਪਾਸੇ ਟਾਂਡਾ ਫਾਟਕ ’ਤੇ ਬਣਨ ਵਾਲੇ ਆਰ. ਯੂ. ਬੀ. ਪ੍ਰਾਜੈਕਟ ਦਾ ਮਾਮਲਾ ਵੀ ਰੇੜਕੇ ਕਰਕੇ ਲਟਕਦਾ ਜਾ ਰਿਹਾ ਹੈ। ਇਸ ਫਾਟਕ ’ਤੇ ਆਰ. ਯੂ. ਬੀ. ਬਣੇਗਾ ਜਾਂ ਲਟਕ ਜਾਵੇਗਾ। ਇਸ ਬਾਰੇ ਤਾਂ ਕੋਈ ਪੱਕਾ ਨਹੀਂ ਕਹਿ ਸਕਦਾ ਹੈ ਪਰ ਦੂਜੇ ਪਾਸੇ ਸਿਆਸੀ ਹਲਕਿਆਂ ਵਿਚ ਵੀ ਇਸ ਪ੍ਰਾਜੈਕਟ ਨੂੰ ਲੈ ਕੇ ਕਾਫ਼ੀ ਕਸ਼ਮਕਸ਼ ਚੱਲ ਰਹੀ ਹੈ। ਇਸ ਪ੍ਰਾਜੈਕਟ ਦੀ ਲਾਗਤ ਵੀ ਲਗਾਤਾਰ ਵਧ ਰਹੀ ਹੈ। ਟਾਂਡਾ ਫਾਟਕ ਲੈਵਲ ਕਰਾਸਿੰਗ ਨੰਬਰ ਐਸ. 63/-ਈ3 ਸਾਹਨੇਵਾਲ ਜਲੰਧਰ, ਅੰਮ੍ਰਿਤਸਰ ਲਾਈਨ ’ਤੇ ਇਸ ਦੀ ਪ੍ਰਾਜੈਕਟ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਤਿਆਰ ਕਰਵਾਇਆ ਗਿਆ ਸੀ। ਇਸ ਬਾਰੇ ਵਿਧਾਨ ਸਭਾ ਵੀ ਕੁੱਝ ਸਾਲ ਪਹਿਲਾਂ ਮੰਤਰੀ ਵੀ ਜਵਾਬ ਦੇ ਚੁੱਕੇ ਹਨ। ਇਸ ਕੰਮ ਦੀ ਪ੍ਰਸ਼ਾਸਕੀ ਪ੍ਰਵਾਨਗੀ ਪੀ. ਆਈ. ਡੀ. ਬੀ. ਵਲੋਂ 13.06 ਕਰੋੜ ਦੀ ਰਕਮ ਲੋਕ ਨਿਰਮਾਣ ਵਿਭਾਗ ਨੂੰ ਦਿੱਤੀ ਗਈ ਸੀ। ਇਸ ਵਿਚ ਰੇਲਵੇ ਦੇ ਹਿੱਸੇ ਦੇ ਕੰਮ ਦਾ 2.22 ਕਰੋੜ ਰੁਪਏ ਸ਼ਾਮਿਲ ਸੀ। ਇਸ ਖ਼ਰਚ ਲਈ 50.50 ਫ਼ੰਡ ਖ਼ਰਚ ਕਰਨ ਦੀ ਸਹਿਮਤੀ ਹੋਈ ਸੀ। ਉੱਤਰੀ ਰੇਲਵੇ ਵਲੋਂ ਯੋਜਨਾ ਅਤੇ ਸਰਵੇ ਚਾਰਜਿਜ਼ ਲਈ ਰਕਮ 21,24,035 ਰੁਪਏ ਜਮਾਂ ਕਰਵਾਉਣ ਲਈ ਲਿਖਿਆ ਗਿਆ ਸੀ ਜੋ ਕਿ ਨਾ ਮੋੜਨ ਯੋਗ ਵਾਲੀ ਰਕਮ ਸੀ। ਉੱਤਰੀ ਰੇਲਵੇ ਦੇ 26 ਨਵੰਬਰ 2025 ਦੇ ਪੱਤਰ ਰਾਹੀਂ ਇਸ ਪ੍ਰਾਜੈਕਟ ਨੂੰ ਲੋਕ ਨਿਰਮਾਣ ਵਿਭਾਗ ਦੀ ਪ੍ਰਵਾਨਿਤ ਰਕਮ 10,65,54,155 ਰੁਪਏ ਸਾਲ 2025-26 ਦੀ ਸਲਾਨਾ ਸੂਚੀ ਵਿਚ ਸ਼ਾਮਿਲ ਕੀਤਾ ਗਿਆ। ਲੋਕ ਨਿਰਮਾਣ ਵਿਭਾਗ ਵਲੋਂ ਇਸ ਬਾਰੇ ਅੱਗੇ ਜ਼ਿਕਰ ਕੀਤਾ ਗਿਆ ਕਿ ਆਰ. ਯੂ. ਬੀ. ਦੇ ਦੋਵੇਂ ਪਾਸੇ ਅਪਰੋਚਾਂ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਜਾਣਾ ਹੈ। ਜਿਸ ਦੀ ਲਾਗਤ 25.10 ਕਰੋੜ ਬਣਦੀ ਹੈ। ਇਸ ਲਈ ਹੁਣ ਇਸ ਕੰਮ ਦੀ ਸੋਧੀ ਹੋਈ ਪ੍ਰਸ਼ਾਸਕੀ ਪ੍ਰਵਾਨਗੀ ਦੀ ਲੋੜ ਹੋਵੇਗੀ। ਇਸ ਪ੍ਰਾਜੈਕਟ ਨੂੰ ਲੈ ਕਾਫ਼ੀ ਦਿਨਾਂ ਦਾ ਰੇੜਕਾ ਚੱਲ ਰਿਹਾ ਹੈ। ਅਜੇ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ ਕਿਉਂਕਿ ਕੁੱਝ ਦਿਨ ਪਹਿਲਾਂ ਐਸ. ਡੀ. ਐਮ. ਦਫ਼ਤਰ ਵਿਚ ਹੋਈ ਮੀਟਿੰਗ ਵਿਚ ਮਾਈ ਹੀਰਾਂ ਗੇਟ ਦੇ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਰੋਡ ’ਤੇ ਕਾਫ਼ੀ ਟ੍ਰੈਫਿਕ ਹੁੰਦਾ ਹੈ ਤੇ ਉਹ ਆਰ. ਯੂ. ਬੀ. ਦੇ ਹੱਕ ਵਿਚ ਸਨ ਜਦਕਿ ਟਾਂਡਾ ਰੋਡ ਫਾਟਕ ਦੇ ਕੋਲ ਦੁਕਾਨਦਾਰ ਨੇ ਇਸ ਮੀਟਿੰਗ ਵਿਚ ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਮਾਈ ਹੀਰਾਂ ਗੇਟ ਵਿਚ ਕਬਜ਼ੇ ਹਟਾਏ ਜਾਣ ਤਾਂ ਜਾਮ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਬਾਰੇ ਉਹ ਆਰ. ਯੂ. ਬੀ. ਦਾ ਵਿਰੋਧ ਕਰ ਰਹੇ ਹਨ। ਆਰ. ਯੂ. ਬੀ. ਪ੍ਰਾਜੈਕਟ ਫ਼ਿਲਹਾਲ ਲਟਕ ਗਿਆ ਹੈ ਤੇ ਉਂਜ ਲਟਕਣ ਕਾਰਨ ਇਸ ਦੀ ਲਾਗਤ ਵੀ ਲਗਾਤਾਰ ਵਧ ਰਹੀ ਹੈ। ਉੱਤਰੀ ਹਲਕੇ ਦੇ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਇਸ ਇਲਾਕੇ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਵਾਉਣ ਲਈ ਇਸ ਪ੍ਰਾਜੈਕਟ ਨੰਕ ਲੈ ਕੇ ਆਏ ਸੀ ਪਰ ਬਾਅਦ ਵਿਚ ਇਸ ਨੂੰ ਲੈ ਕੇ ਵੀ ਸਿਆਸਤ ਕਈ ਬਾਰ ਭੱਖਦੀ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਰਾਮ ਨਗਰ ਫਾਟਕ ਆਰ.ਯੂ. ਬੀ. ਪ੍ਰਾਜੈਕਟ ਲਈ ਜਲਦੀ ਸ਼ੁਰੂ ਹੋ ਸਕਦੀ ਹੈ ਵਿਭਾਗੀ ਕਾਰਵਾਈ ਅਗਲੀ ਖ਼ਬਰ ਦੋਸਤ ਨੇ ਹੀ ਕੀਤਾ ਸੀ ਦੋਸਤ ਦਾ ਕਤਲ, ਕੂੜੇ ਦੇ ਡੰਪ ’ਚੋਂ ਮਿਲੀ ਲਾਸ਼
Ad Position 24
No active advertisement