ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਨਿਗਮ ਨੇ ਮੁੱਖ ਚੌਕਸੀ ਦਫਤਰ ਨੂੰ ਉਪਲਬਧ ਨਹੀਂ ਕਰਵਾਇਆ ਉਸਾਰੀਆਂ ਦਾ ਰਿਕਾਰਡ

Ad Position 21
No active advertisement
ਅਜੀਤ ਡੈਸਕ 27-06-2026
ਜਲੰਧਰ, 26 ਜੂਨ (ਸ਼ਿਵ)- ਤਿੰਨ ਮਹੀਨੇ ਪਹਿਲਾਂ ਮੁੱਖ ਚੌਕਸੀ ਅਫ਼ਸਰ ਵਲੋਂ ਸ਼ਹਿਰ ਵਿਚ ਕਈ ਉਸਾਰੀਆਂ ਦੀ ਸ਼ਿਕਾਇਤਾਂ ਆਉਣ ’ਤੇ ਉਨ੍ਹਾਂ ਦਾ ਮੌਕਾ ਦੇਖਿਆ ਗਿਆ ਸੀ। ਉਸ ਮਾਮਲੇ ਵਿਚ ਸ਼ਿਕਾਇਤਕਰਤਾ ਅਤੇ ਆਰ. ਟੀ. ਆਈ. ਐਕਟੀਵਿਸਟ ਨੇ ਇਨ੍ਹਾਂ ਜਾਂਚ ਕੀਤੀ ਗਈਆਂ ਇਮਾਰਤਾਂ ਬਾਰੇ ਕਾਰਵਾਈ ਰਿਪੋਰਟ ਮੰਗੀ ਸੀ ਕਿ ਹੁਣ ਤੱਕ ਕਿ ਕਾਰਵਾਈ ਕੀਤੀ ਗਈ ਹੈ ਤੇ ਸ਼ਿਕਾਇਤਕਰਤਾ ਨੂੰ ਅੱਜ ਹੀ ਮਿਲੇ ਜਵਾਬ ਵਿਚ ਮੁੱਖ ਚੌਕਸੀ ਦਫ਼ਤਰ ਵਲੋਂ ਕਿਹਾ ਗਿਆ ਹੈ ਕਿ ਅਜੇ ਤੱਕ ਨਿਗਮ ਨੇ ਇਸ ਮਾਮਲੇ ਵਿਚ ਰਿਕਾਰਡ ਨਹੀਂ ਭੇਜਿਆ ਹੈ ਸਗੋਂ ਬਿਲਡਿੰਗ ਵਿਭਾਗ ਦਾ ਕੋਈ ਅਫ਼ਸਰ ਬਿਆਨ ਦਰਜ ਕਰਵਾਉਣ ਲਈ ਵੀ ਨਹੀਂ ਪੁੱਜਾ ਹੈ। ਮੁੱਖ ਚੌਕਸੀ ਅਫ਼ਸਰ ਨੂੰ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸੀ। ਉਨ੍ਹਾਂ ਵਿਚ ਕਈ ਨਾਜਾਇਜ਼ ਕਾਲੋਨੀਆਂ ਸ਼ਾਮਿਲ ਹੋਣ ਤੋਂ ਇਲਾਵਾ ਕਈ ਨਾਜਾਇਜ਼ ਬਣੀਆਂ ਦੁਕਾਨਾਂ ਅਤੇ ਕਈ ਇਮਾਰਤਾਂ ਵਲੋਂ ਬਿਲਡਿੰਗ ਬਾਈ ਲਾਜ ਦੀ ਉਲੰਘਣਾ ਕੀਤੀ ਗਈ ਸੀ। ਮੁੱਖ ਚੌਕਸੀ ਦਫ਼ਤਰ ਵਲੋਂ ਜਿਨ੍ਹਾਂ ਜਾਂਚ ਕੀਤੀਆਂ ਗਈਆਂ ਇਮਾਰਤਾਂ ਬਾਰੇ ਜਵਾਬ ਭੇਜਿਆ ਗਿਆ ਹੈ। ਉਸ ਵਿਚ ਦੱਸਿਆ ਗਿਆ ਹੈ ਕਿ ਕਰਨਪ੍ਰੀਤ ਸਿੰਘ ਵੱਲੇ ਇਸ ਦਫ਼ਤਰ ਵਿਖੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਮੁੱਖ ਚੌਕਸੀ ਅਫ਼ਸਰ ਜੀ ਦੀ ਅਗਵਾਈ ਹੇਠ ਚੌਕਸੀ ਸ਼ਾਖਾ ਸਥਾਨਕ ਸਰਕਾਰ ਦੀ ਟੀਮ ਵੱਲੋ 20 ਮਾਰਚ 2026 ਨੂੰ ਨਗਰ ਨਿਗਮ ਜਲੰਧਰ ਵਿਖੇ ਦੌਰਾ ਕੀਤਾ ਗਿਆ ਸੀ। ਦੌਰੇ ਦੌਰਾਨ ਨਗਰ ਨਿਗਮ, ਜਲੰਧਰ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ-ਵੱਖ ਇਮਾਰਤਾਂ ਦਾ ਮੌਕਾ ਚੈੱਕ ਕੀਤਾ ਗਿਆ ਸੀ ਅਤੇ ਮੌਕੇ ਤੇ ਹੋਈਆਂ ਉਸਾਰੀਆਂ ਦੀਆਂ ਤਸਵੀਰਾਂ ਲਈਆਂ ਸਨ। ਚੈੱਕ ਕੀਤੀਆਂ ਗਈਆਂ ਇਮਾਰਤਾਂ ਦੇ ਰਿਕਾਰਡ ਸਬੰਧੀ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਇਨ੍ਹਾਂ ਇਮਾਰਤਾਂ ਸਬੰਧੀ ਰਿਪੋਰਟ, ਰਿਕਾਰਡ ਇੱਕ ਹਫ਼ਤੇ ਵਿਚ ਪੇਸ਼ ਕਰ ਦਿੱਤਾ ਜਾਵੇਗਾ। ਨਗਰ ਨਿਗਮ, ਜਲੰਧਰ ਤੇ ਕੋਈ ਰਿਪੋਰਟ, ਰਿਕਾਰਡ ਪ੍ਰਾਪਤ ਨਾ ਹੋਣ ਤੇ ਇਸ ਦਫ਼ਤਰ ਵੱਲੋ ਪੱਤਰ ਨੰ. 1857 ਮਿਤੀ 27.03.2026 ਰਾਹੀ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਸਬੰਧਿਤ ਇਮਾਰਤਾਂ ਦੀ ਲਿਸਟ ਭੇਜਦੇ ਹੋਏ ਲਿਖਿਆ ਗਿਆ ਸੀ ਕਿ ਮਿਤੀ 20 ਮਾਰਚ 2026 ਨੂੰ ਚੌਕਸੀ ਸ਼ਾਖਾ ਦੀ ਟੀਮ ਵੱਲੋ ਜਿਨ੍ਹਾਂ ਇਮਾਰਤਾਂ ਦਾ ਮੌਕਾ ਚੈੱਕ ਕੀਤਾ ਗਿਆ ਸੀ, ਸਬੰਧੀ ਰਿਪੋਰਟ ਸਮੇਤ ਰਿਕਾਰਡ ਇਸ ਦਫ਼ਤਰ ਨੂੰ ਪੇਸ਼ ਕਰਨ ਲਈ ਏ.ਟੀ.ਪੀ, ਬਿਲਡਿੰਗ ਇੰਸਪੈਕਟਰ ਨੂੰ ਪਾਬੰਦ ਕੀਤਾ ਜਾਵੇ। ਦਫ਼ਤਰ ਨੇ ਕਿਹਾ ਹੈ ਕਿ ਪੱਤਰ ਲਿਖੇ ਜਾਣ ਦੇ ਬਾਵਜੂਦ ਵੀ ਨਗਰ ਨਿਗਮ, ਜਲੰਧਰ ਵੱਲੋ ਚੌਕਸੀ ਸ਼ਾਖਾ ਵਿਖੇ ਕੋਈ ਰਿਪੋਰਟ, ਰਿਕਾਰਡ ਨਹੀਂ ਭੇਜਿਆ ਗਿਆ ਹੈ ਅਤੇ ਬਿਲਡਿੰਗ ਸ਼ਾਖਾ ਦਾ ਕੋਈ ਅਧਿਕਾਰੀ, ਕਰਮਚਾਰੀ ਇਸ ਦਫ਼ਤਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਨਹੀਂ ਹੋਇਆ ਹੈ। ਬਿਲਡਿੰਗ ਵਿਭਾਗ ਵਲੋਂ ਰਿਕਾਰਡ ਨਾ ਭੇਜਣ ਅਤੇ ਮੁੱਖ ਚੌਕਸੀ ਦਫ਼ਤਰ ਵਿਚ ਬਿਆਨ ਦਰਜ ਨਾ ਕਰਵਾਉਣ ਦੇ ਮਾਮਲੇ ਵਿਚ ਸਰਕਾਰ ਵਲੋਂ ਆਉਂਦੇ ਦਿਨਾਂ ਵਿਚ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਮੁੱਖ ਚੌਕਸੀ ਅਫ਼ਸਰ ਵਲੋਂ ਜਿਨ੍ਹਾਂ ਇਮਾਰਤਾਂ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਵਿਚ ਵੈਸਟ ਹਲਕੇ ਤੋਂ ਇਲਾਵਾ ਕੇਂਦਰੀ ਹਲਕੇ ਦੀਆਂ ਇਮਾਰਤਾਂ ਸ਼ਾਮਿਲ ਸੀ।
Ad Position 22
No active advertisement
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਕੱਲ੍ਹ ਤੋਂ, ਜ਼ਿਲ੍ਹੇ ’ਚ 1,96,657 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ ਅਗਲੀ ਖ਼ਬਰ ਗੋਲੀਕਾਂਡ ’ਚ ਵਰਤੇ ਮੋਟਰਸਾਈਕਲ ਦੀ ਜਾਅਲੀ ਨੰਬਰ ਪਲੇਟ ਤਿਆਰ ਕਰਨ ਵਾਲਾ ਕਾਬੂ
Ad Position 24
No active advertisement