ਸ਼ਾਹਕੋਟ, 26 ਜੂਨ (ਨਗਿੰਦਰ ਸਿੰਘ ਬਾਂਸਲ)- ਪਾਵਰਕਾਮ ਸਬ-ਡਵੀਜ਼ਨ ਸ਼ਾਹਕੋਟ ਦੇ 4 ਮੁਲਾਜ਼ਮ ਵਿਭਾਗ ਵੱਲੋਂ ਤਰੱਕੀ ਮਿਲਣ ਉਪਰੰਤ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਬਣੇ ਹਨ। ਪਦਉੱਨਤ ਹੋਣ ਵਾਲੇ ਮੁਲਾਜ਼ਮਾਂ ਵਿਚ ਅਮਨਦੀਪ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸਿੰਘ ਅਤੇ ਸਤਨਾਮਪਾਲ ਸਿੰਘ ਸ਼ਾਮਲ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਤਰੱਕੀ ਮਿਲਣ ‘ਤੇ ਪਾਵਰਕਾਮ ਦਫ਼ਤਰ ਢੰਡੋਵਾਲ (ਸ਼ਾਹਕੋਟ) ਵਿਖੇ ਐਸ.ਡੀ.ਓ. ਵਿਸ਼ਾਲ ਖਰਬੰਦਾ, ਦੀਪਕ ਸੋਬਤੀ ਆਰ.ਏ., ਤਰੁਣ ਕੁਮਾਰ ਆਰ.ਏ., ਅਭਿਸ਼ੇਕ ਪਾਹਵਾ, ਟੀ.ਐਸ.ਯੂ. ਦੇ ਸ਼ਹਿਰੀ ਮੰਡਲ ਪ੍ਰਧਾਨ ਰੁਪਿੰਦਰਜੀਤ ਸਿੰਘ ਜੇ.ਈ., ਮਨਦੀਪ ਸਿੰਘ ਜੇ.ਈ., ਅਮਰੀਕ ਲਾਲ ਜੇ.ਈ., ਐਲ.ਡੀ.ਸੀ. ਜਤਿੰਦਰ ਸਿੰਘ ਅਤੇ ਸੇਵਾ ਮੁਕਤ ਬਿਜਲੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਕੰਨੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁੱਭ ਕਾਮਨਾਵਾਂ ਵੀ ਭੇਟ ਕੀਤੀਆਂ ਗਈਆਂ। ਇਨ੍ਹਾਂ ਪਦ ਉੱਨਤ ਹੋਏ ਲਾਈਨਮੈਨਾਂ ਨੇ ਇਸੇ ਦਫ਼ਤਰ ਵਿਚ ਆਪਣੀ ਡਿਊਟੀ ਸੰਭਾਲਣ ਉਪਰੰਤ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਉਣਗੇ।