ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਤੋਂ ਪਹਿਲਾਂ ਜਲੰਧਰ ਬਣਿਆ ਹਾਕੀ ਦਾ ਨਵਾਂ ਪਾਵਰ ਹੱਬ

Ad Position 21
No active advertisement
ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਡਾ.ਜਤਿੰਦਰ ਸਾਬੀ)- ਹਾਕੀ ਦੀ ਧਰਤੀ ਵਜੋਂ ਪ੍ਰਸਿੱਧ ਜਲੰਧਰ ਇਕ ਵਾਰ ਫੇਰ ਕੌਮਾਂਤਰੀ ਖੇਡ ਨਕਸ਼ੇ ’ਤੇ ਆਪਣੀ ਮਜਬੂਤ ਮੌਜੂਦਗੀ ਦਰਜ ਕਰਵਾਉਣ ਵਲ ਵਧ ਰਿਹਾ ਹੈ। ਅਕਤੂਬਰ 2026 ਵਿਚ ਹੋਣ ਵਾਲੀ ਏਸ਼ੀਅਨ ਚੈਪੀਅਨ ਹਾਕੀ ਟਰਾਫੀ ਦੀ ਮੇਜਬਾਨੀ ਨੂੰ ਧਿਆਨ ’ਚ ਰੱਖਦਿਆ ਬਰਲਟਨ ਪਾਰਕ ਹਾਕੀ ਕੰਪਲੈਕਸ ਵਿਚ ਵਿਸ਼ਵ ਪੱਧਰੀ ਖੇਡ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਨਵਾਂ ਅੰਤਰਰਾਸ਼ਟਰੀ ਮਿਆਰ ਦਾ ਐਸਟਰੋਟਰਫ ਮੈਦਾਨ ਲੱਗਭਗ ਤਿਆਰ ਹੋਣ ਵਾਲਾ ਹੈ। ਅਤਿ ਅਧੁਨਿਕ ਐਲ.ਈ.ਡੀ ਫਲੱਡ ਲਾਈਟਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ । ਜਦਕਿ ਐਸਟਰੋਟਰਫ ਵਿਛਾਉਣ ਦਾ ਕੰਮ ਅੰਤਿਮ ਪਡ਼ਾਅ ਵਿਚ ਚਲ ਰਿਹਾ ਹੈ। ਇਸ ਦੇ ਨਾਲ ਹਾਕੀ ਦੀਆਂ ਅਨੇਕਾਂ ਇਤਿਹਾਸਕ ਯਾਦਾਂ ਨਾਲ ਜੁਡ਼ੇ ਸੁਰਜੀਤ ਹਾਕੀ ਸਟੇਡੀਅਮ ਨੂੰ ਵੀ ਨਵਾਂ ਰੂਪ ਵਿਚ ਤਿਆਰ ਕੀਤਾ ਜਾ ਰਿਹਾ ਹੈ। ਸਟੇਡੀਅਮ ਦੀਆਂ ਦਰਸ਼ਕ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਟੈਲੀਵੀਜਨ ਪ੍ਰਸਾਰਣ ਯੋਗ ਫਲੱਡ ਲਾਈਟਾਂ ਨੂੰ ਅੰਤਰਰਾਸ਼ਟਰੀ ਮਿਆਰਾ ਅਨੁਸਾਰ ਵਿਕਸਿਤ ਕੀਤਾ ਜਾ ਰਿਹਾ ਹੈ। ਦੋਵੇ ਮੈਦਾਨ ਇੱਕੋ ਕੰਪਲੈਕਸ ਦਾ ਹਿੱਸਾ ਬਣਕੇ ਨਾਂ ਸਿਰਫ ਟੂਰਨਾਮੈਂਟ ਦਾ ਸਫਲ ਮੇਜਬਾਨੀ ਨੂੰ ਯਕੀਨੀ ਬਣਾਉਣਗੇ। ਸਗੋਂ ਭਵਿੱਖ ਵਿਚ ਅੰਤਰ ਰਾਸ਼ਟਰੀ ਮੁਕਾਬਲਿਆਂ, ਰਾਸ਼ਟਰੀ ਕੈਂਪਾਂ ਅਤੇ ਨੌਜੁਆਨ ਖਿਡਾਰੀਆਂ ਦੀ ਉਚ ਪੱਧਰੀ ਸਿਖਲਾਈ ਲਈ ਵੀ ਨਵੇ ਮੌਕੇ ਪੈਦਾ ਕਰਨਗੇ। ਇਹ ਵਿਕਾਸ ਸਿਰਫ ਇਕ ਨਿਰਮਾਣ ਪ੍ਰੋਜੈਕਟ ਨਹੀ, ਸਗੋਂ ਪੰਜਾਬ ਦੀ ਹਾਕੀ ਦੀ ਵਿਰਾਸਤ ਨੂੰ ਨਵੀ ਉਡਾਣ ਦੇਣ ਦਾ ਯਤਨ ਹੈ। ਇਕ ਸਮਾਂ ਸੀ, ਜਦੋਂ ਜਲੰਧਰ ਨੂੰ ਭਾਰਤੀ ਹਾਕੀ ਦੀ ਰਾਜਧਾਨੀ ਕਿਹਾ ਜਾਂਦਾ ਸੀ। ਅੱਜ ਦੋਬਾਰਾ ਉਹੀ ਪਛਾਣ ਹਾਸਲ ਕਰਨ ਦੀ ਦਿਸ਼ਾ ਵਿਚ ਇਹ ਕਦਮ ਬੇਹੱਦ ਮਹੱਤਵ ਪੂਰਣ ਸਾਬਿਤ ਹੋ ਸਕਦਾ ਹੈ। ਜੇਕਰ ਸਰਕਾਰ ਇਸ ਅਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਨਾਲ ਨਿਯਮਤ ਅੰਤਰਰਾਸ਼ਟਰੀ ਟੂਰਨਾਮੈਂਟ, ਜੂਨੀਅਰ ਅਕੈਡਮੀਆਂ, ਖੇਡ ਵਿਗਿਆਨ, ਡਾਟਾ ਵਿਸ਼ਲੇਸ਼ਣ ਅਤੇ ਕੋਚਿੰਗ ਪ੍ਰੋਗਰਾਮਾਂ ਤੇ ਵੀ ਬਰਾਬਰ ਧਿਆਨ ਦੇਵੇ, ਤਾਂ ਜਲੰਧਰ ਮੁਡ਼ ਵਿਸ਼ਵ ਹਾਕੀ ਦਾ ਇੱਕ ਪ੍ਰਮੁੱਖ ਕੇਂਦਰ ਬਣ ਸਕਦਾ ਹੈ। ਏਸ਼ੀਅਨ ਚੈਪੀਅਨ ਟਰਾਫੀ ਸਿਰਫ ਇਕ ਟੂਰਨਾਮੈਂਟ ਨਹੀ ਸਗੋਂ ਪੰਜਾਬ ਲਈ ਆਪਣੀ ਹਾਕੀ ਦੀ ਵਿਰਾਸਤ, ਖੇਡ ਸੱਭਿਆਚਾਰ ਅਤੇ ਅਧੁਨਿਕ ਖੇਡ ਸਮਰੱਥਾ ਨੂੰ ਦੁਨੀਆਂ ਸਾਹਮਣੇ ਪੇÎਸ਼ ਕਰਨ ਦਾ ਇਕ ਬਹੁਤ ਹੀ ਸੁਨਹਿਰੀ ਮੌਕਾ ਹੈ। ਪੰਜਾਬ ਸਰਕਾਰ ਵੱਲੋਂ ਇਕ ਪਾਸੇ ਇਤਿਹਾਸਕ ਸੁਰਜੀਤ ਹਾਕੀ ਸਟੇਡੀਅਮ ਨੂੰ ਨਵੀਂ ਪਛਾਣ ਦੇਣ ਤੇ ਦੂਜੇ ਪਾਸੇ ਨਵਾਂ ਹਾਕੀ ਐਸਟਰੋਟਰਫ ਮੈਦਾਨ ਤਿਆਰ ਕਰਨ ਦੀ ਪਹਿਲ ਨੂੰ ਜਲੰਧਰ ਦੀ ਹਾਕੀ ਵਿਰਾਸਤ ਪ੍ਰਤੀ ਸਨਮਾਨ ਵਜੋਂ ਵੇੇਖਿਆ ਜਾ ਰਿਹਾ ਹੈ। ਜੇਕਰ ਇਕ ਵਾਰੀ ਫੇਰ ਏਸ਼ੀਆਈ ਹਾਕੀ ਦੇ ਪ੍ਰਮੱਖ ਕੇਂਦਰ ਵਜੋਂ ਆਪਣੀ ਪਛਾਣ ਹੋਰ ਮਜਬੂਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਔਰਤਾਂ ਦੇ ਖਾਤਿਆਂ ’ਚ ਸਨਮਾਨ ਰਾਸ਼ੀ ਪਾ ਕੇ ਵਾਅਦਾ ਪੂਰਾ ਕੀਤਾ-ਜੌਰਜ ਸਾਗਰ ਅਗਲੀ ਖ਼ਬਰ ਕੇਅਰਬੈਸਟ ਸੁਪਰਸਪੈਸ਼ਲਿਟੀ ਹਸਪਤਾਲ ’ਚ ‘ਪੇਨੰਬਰਾ ਮਕੈਨੀਕਲ ਥ੍ਰੋਮਬੈਕਟੋਮੀ ਸਿਸਟਮ’ ਦੀ ਸ਼ੁਰੂਆਤ
Ad Position 24
No active advertisement