ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ ’ਤੇ ਮੌਤ ਬਣ ਕੇ ਬੇਖੌਫ਼ ਚੱਲਦੇ ਲੰਮੇਂ ਸਰੀਏ, ਗਾਰਡਰ ਤੇ ਪਾਈਪਾਂ ਵਾਲੇ ਵਾਹਨ

Ad Position 21
No active advertisement
ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਜਤਿੰਦਰ ਪੰਮੀ)-ਮਹਾਨਗਰ ਅੰਦਰ ਤੇ ਬਾਹਰਵਾਰ ਪੈਂਦੀਆਂ ਸੜਕਾਂ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਕੇ ਲੰਮੇਂ ਸਰੀਏ, ਗਾਰਡਰ ਤੇ ਪਾਈਪਾਂ ਲੱਦ ਕੇ ਇਨ੍ਹਾਂ ਵਾਹਨਾਂ ਵਾਲਿਆਂ ਵਲੋਂ ਅਕਸਰ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਗੈਰ-ਕਾਨੂੰਨੀ ਢੰਗ ਨਾਲ ਟ੍ਰੈਫਿਕ ਨਿਯਮਾਂ ਦੇ ਉਲਟ ਚੱਲਣ ਵਾਲੇ ਇਹ ਵਾਹਨ ਰੋਜ਼ਾਨਾ ਹੀ ਸੜਕਾਂ ’ਤੇ ਮੌਤ ਬਣ ਕੇ ਬੇਖੌਫ ਚੱਲਦੇ ਹਨ। ਟ੍ਰੈਫਿਕ ਪੁਲਿਸ ਵਲੋਂ ਇਨ੍ਹਾਂ ’ਤੇ ਸਖ਼ਤੀ ਨਾ ਕੀਤੇ ਜਾਣ ਕਾਰਨ ਇਹ ਕਈਆਂ ਦੀ ਜਾਨ ਦਾ ਖੌਅ ਵੀ ਬਣ ਜਾਂਦੇ ਹਨ। ਆਮ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਮਹਾਨਗਰ ਦੀਆਂ ਦੀ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵੀ ਅਜਿਹਾ ਖਤਰਨਾਕ ਸਾਮਾਨ ਲੈ ਕੇ ਇਹ ਵਾਹਨਾਂ ਵਾਲੇ ਵੜ ਜਾਂਦੇ ਹਨ, ਜਿਸ ਕਾਰਨ ਜਿਥੇ ਆਵਾਜਾਈ ’ਚ ਵਿਘਨ ਪੈਂਦਾ ਹੈ, ਉਥੇ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਜੇਕਰ ਕੋਈ ਰਾਹਗੀਰ ਜਾਂ ਬਾਜ਼ਾਰ ਦਾ ਦੁਕਾਨਦਾਰ ਇਨ੍ਹਾਂ ਨੂੰ ਰੋਕਦਾ ਹੈ ਤਾਂ ਇਹ ਅੱਗੋਂ ਝਗੜਾ ਕਰਦੇ ਹਨ। ਉਕਤ ਸਾਮਾਨ ਵੇਚਣ ਵਾਲੇ ਕਾਰੋਬਾਰੀ ਤੇ ਖਰੀਦਦਾਰੀ ਕਰਨ ਵਾਲੇ ਲੋਕ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ, ਜਿਸ ਕਾਰਨ ਇਹ ਸਿਲਸਿਲਾ ਬੰਦ ਨਹੀਂ ਹੋ ਰਿਹਾ। ਇਸ ਸੰਬੰਧੀ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਸੁਰਿੰਦਰ ਸੈਣੀ ਨੇ ਕਿਹਾ ਕਿ ਉਹ ਕਮੇਟੀ ਦੀ ਮੀਟਿੰਗ ’ਚ ਅਜਿਹੇ ਵਾਹਨਾਂ ਦਾ ਮੁੱਦਾ ਚੁੱਕਦੇ ਰਹਿੰਦੇ ਹਨ ਪਰ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਭਰੋਸਾ ਦੇ ਦਿੰਦੇ ਹਨ ਪਰ ਕਾਰਵਾਈ ਨਾਮਾਤਰ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸੜਕਾਂ ਤੰਗ ਹਨ ਤੇ ਆਵਾਜਾਈ ਕਾਫੀ ਹੁੰਦੀ ਹੈ, ਜਿਸ ਕਰਕੇ ਸਰੀਏ, ਗਾਰਡਰਾਂ, ਪਾਈਪਾਂ ਤੇ ਹੋਰ ਲੰਮੇਂ ਸਾਮਾਨ ਨਾਲ ਲੱਦੇ ਵਾਹਨ ਹਮੇਸ਼ਾ ਹੀ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਓਵਰ ਲੋਡਿਡ ਤੇ ਓਵਰ ਡਿਮੈਂਸ਼ਨਲ ਵਾਹਨਾਂ ਵਾਲਿਅਂ ਨੂੰ ਮੋਟਰ ਵਹੀਕਲ ਐਕਟ ਮੁਤਾਬਕ 20,000 ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ ਪਰ ਟ੍ਰੈਫਿਕ ਪੁਲਿਸ ਵਾਲੇ ਲਿਹਾਜ਼ ਕਰਕੇ ਇਨ੍ਹਾਂ ਨੂੰ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਵਾਹਨਾਂ ਵਾਲਿਆਂ ਦਾ ਚਲਾਨ ਕਰਕੇ ਜੁਰਮਾਨਾ ਲਾਇਆ ਜਾਵੇ, ਜਿਸ ਨਾਲ ਸਰਕਾਰ ਨੂੰ ਆਮਦਨੀ ਹੋਵੇਗੀ ਤੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ’ਤੇ ਹਮਲਾ ਬੇਹੱਦ ਨਿੰਦਣਯੋਗ-ਬਿੱਟਾ ਅਗਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਦ ਹੋਏ ਸੀਵਰੇਜ ਤੋਂ ਪ੍ਰੇਸ਼ਾਨ ਲੋਕ ਗੰਦੇ ਪਾਣੀ ਤੋਂ ਦੂਰ -ਦੂਰ ਤੱਕ ਫੈਲ ਰਹੀ ਬਦਬੂ
Ad Position 24
No active advertisement