ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਵਲੋਂ ਸਕੋਲਾਸਟਿਕ ਐਪਟੀਟਿਊਡ ਟੈਸਟ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਨੇ ਸਕੋਲਾਸਟਿਕ ਐਪਟੀਟਿਊਡ ਟੈਸਟ 2025 -26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿਚ ਜੇਤੂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੁਕਾਬਲੇ ਵਿਚ ਵਿਦਿਆਰਥੀਆਂ ਦੀ ਗਣਿਤ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ, ਜੀ. ਕੇ., ਕੰਪਿਊਟਰ ਤੇ ਮਾਨਸਿਕ ਯੋਗਤਾ ਦੀ ਪਰਖ ਕੀਤੀ ਗਈ। ਪਹਿਲਾ, ਦੂਸਰਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਕਮ, (ਮੈਮੈਂਟੋ) ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕਨਸੋਲੇਸ਼ਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਵੀ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਐਸ. ਏ. ਟੀ. ਦੇ ਪੁਰਸਕਾਰ ਜੇਤੂਆਂ ਲਈ ਕੁੱਲ ਇਕ ਲੱਖ ਰੁਪਏ ਦੀ ਨਕਦ ਇਨਾਮ ਰਾਸ਼ੀ ਰੱਖੀ ਗਈ ਸੀ। ਪ੍ਰਬੰਧਕਾਂ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਟੇਟ ਪਬਲਿਕ ਸਕੂਲ ਜਲੰਧਰ ਦੇ ਕੁਲ 26 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿਚ ਸਫਲਤਾ ਹਾਸਿਲ ਕਰਕੇ ਇਨਾਮ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ਜਮਾਤ ਚੌਥੀ ਦੀ ਵਿਦਿਆਰਥਣ ਨਿਤਾਰਾ ਸਿੰਘ ਨੇ ਤੀਜਾ ਸਥਾਨ ਤੇ ਗੁਰਸੀਰਤ ਕੌਰ ਸੰਧੂ ਨੂੰ ਕਨਸੋਲੇਸ਼ਨ ਇਨਾਮ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜਮਾਤ ਪੰਜਵੀਂ ਵਿਚੋਂ ਪਹਿਲਾ ਸਥਾਨ ਮਾਧਵ ਅਗਰਵਾਲ, ਕਨਸੋਲੇਸ਼ਨ ਇਨਾਮ ਗੈਵਿਨ ਧਵਨ, ਮਯੰਕ ਸੁਨੇਜਾ, ਧਰੁਵਾਜੀਤ ਰਾਏ, ਹਰਜੋਤ ਸਿੰਘ ਨੇ ਪ੍ਰਾਪਤ ਕੀਤਾ। ਜਮਾਤ ਛੇਵੀਂ ’ਚੋਂ ਦੂਜਾ ਸਥਾਨ ਧਰੁਵ ਚੌਧਰੀ, ਤੀਜਾ ਸਥਾਨ ਸੀਰਤ ਕੈਲੇ, ਕਨਸੋਲੇਸ਼ਨ ਇਨਾਮ ਗੁਰਮੇਹਰ ਸਿੰਘ ਬਾਹੀਆ, ਨਵਰਿਤੀ ਸ਼ਿਮਾਰ, ਹਰਨੂਰ ਕੌਰ ਤੇ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ। ਜਮਾਤ ਸੱਤਵੀਂ ’ਚੋਂ ਦੂਜਾ ਸਥਾਨ ਵੰਸ਼ਿਕਾ ਚਾਹਲ), ਤੀਸਰਾ ਸਥਾਨ ਅਨਨਿਆ, ਕਨਸੋਲੇਸ਼ਨ ਇਨਾਮ-ਆਯਾਨ ਜਰਿਆਲ, ਬਰਸ਼ਾ ਦੇਬਨਾਥ , ਜੈਸਮੀਨ ਕੌਰ ਤੇ ਸੰਜਨਾ) ਨੇ ਪ੍ਰਾਪਤ ਕੀਤਾ। ਜਮਾਤ ਅੱਠਵੀਂ ਵਿਚੋਂ ਦੂਜਾ ਸਥਾਨ ਟੀਨਾ, ਤੀਸਰਾ ਸਥਾਨ ਗੁਰਮਨਪ੍ਰੀਤ ਕੌਰ ਬਾਹੀਆ, ਕਨਸੋਲੇਸ਼ਨ ਇਨਾਮ ਨਿਤਿਨ, ਸੋਹਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਮਾਤ ਨੌਵੀਂ ਵਿਚੋਂ ਤੀਜਾ ਸਥਾਨ ਪ੍ਰਭਜੋਤ ਸਿੰਘ, ਕਨਸੋਲੇਸ਼ਨ ਇਨਾਮ ਇਸ਼ਮਨਦੀਪ ਕੌਰ ਤੇ ਦੇਵਾਂਸ਼ ਪਾਂਡੇ ਨੇ ਪ੍ਰਾਪਤ ਕੀਤਾ। ਇਸ ਮੌਕੇ ਸਟੇਟ ਪਬਲਿਕ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਸਾਡੇ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਨਿਰੰਤਰ ਮਿਹਨਤ, ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਸਵੀਨਾ ਬਹਿਲ ਨੇ ਵੀ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਅਨੁਸ਼ਾਸਨ ਤੇ ਦ੍ਰਿੜ਼ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਅੰਤ ਵਿੱਚ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ, ਮੀਤ ਪ੍ਰਧਾਨ ਡਾ. ਗਗਨਦੀਪ ਕੌਰ, ਸਕੂਲ ਪ੍ਰਿੰਸੀਪਲ ਸਵੀਨਾ ਬਹਿਲ ਤੇ ਸਮੂਹ ਸਟੇਟ ਪਬਲਿਕ ਸਕੂਲ ਪਰਿਵਾਰ ਨੇ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਕਿੱਲ ਡਿਵੈੱਲਪਮੈਂਟ ਕੋਰਸਾਂ ਦੀ ਸਮਾਪਤੀ ਮੌਕੇ ਸਮਾਰੋਹ ਅਗਲੀ ਖ਼ਬਰ ਤਹਿਬਾਜ਼ਾਰੀ ਸ਼ਾਖਾ ਦੀ ਨਵੀਂ ਟੀਮ ਨੇ 2 ਮਹੀਨੇ ਵਿਚ 49 ਲੱਖ ਦੀ ਇਕੱਠੀ ਕੀਤੀ ਆਮਦਨ ਭਗਤ ਸਿੰਘ ਚੌਕ, ਰੈਣਕ ਬਾਜ਼ਾਰ ਸਮੇਤ...
Ad Position 24
No active advertisement