ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡੀ. ਏ. ਵੀ. ਕਾਲਜ ਵਿਖੇ ਸਕਿੱਲ ਡਿਵੈੱਲਪਮੈਂਟ ਕੋਰਸਾਂ ਦੀ ਸਮਾਪਤੀ ਮੌਕੇ ਸਮਾਰੋਹ

Ad Position 21
No active advertisement
ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਜਸਪਾਲ ਸਿੰਘ)-ਡੀ. ਏ. ਵੀ. ਕਾਲਜ ਜਲੰਧਰ ਦੇ ਸਕਿੱਲ ਡਿਵੈੱਲਪਮੈਂਟ ਕੇਂਦਰ ਵਲੋਂ ਗਰਮੀਆਂ ਦੇ ਸਕਿੱਲ ਡਿਵੈੱਲਪਮੈਂਟ ਕੋਰਸਾਂ ਦਾ ਸਮਾਪਤੀ ਸਮਾਰੋਹ ਉਤਸ਼ਾਹ ਨਾਲ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਡੀ. ਏ. ਵੀ. ਗਾਨ ਨਾਲ ਹੋਈ, ਜਿਸ ਤੋਂ ਬਾਅਦ ਰਸਮੀ ਤੌਰ ‘ਤੇ ਜੋਤੀ ਪ੍ਰਜਵਲਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ. ਨੀਲਮ ਮਹੇ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੁਜ਼ਗਾਰ ਉਤਪਤੀ ਬਿਊਰੋ, ਨੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੇ ਦੂਰਦਰਸ਼ੀ ਉੱਦਮ ਦੀ ਸ਼ਲਾਘਾ ਕੀਤੀ, ਜਿਸ ਵਿਚ ਵਿਦਿਆਰਥੀਆਂ ਨੂੰ ਗਰਮੀਆਂ ਦੇ ਸਕਿੱਲ ਕੋਰਸਾਂ ਦੀ ਇਕ ਵਿਸ਼ਾਲ ਸ਼੍ਰੇਣੀ ਰਾਹੀਂ ਸਕਿੱਲ-ਅਧਾਰਿਤ ਸਿੱਖਿਆ ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਗਈ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਵੱਤਸ ਨੇ ਕੋਰਸਾਂ ਦੇ ਸਫਲਤਾਪੂਰਵਕ ਸੰਪੂਰਨ ਹੋਣ ‘ਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਿਖਲਾਈ ਦੀ ਮਿਆਦ ਦੌਰਾਨ ਉਨ੍ਹਾਂ ਦੇ ਸਮਰਪਣ ਤੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕੋਆਰਡੀਨੇਟਰ ਡਾ. ਸੀਮਾ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ । ਡਾ. ਸੀਮਾ ਸ਼ਰਮਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਡਾ. ਨੀਲਮ ਮਹੇ, ਪ੍ਰੋ. ਸਰੋਜ ਤੇ ਮਾਹਿਰ ਵਿਅਕਤੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਪੂਜਾ ਸ਼ਰਮਾ ਨੇ ਕੀਤਾ ਜਦਕਿ ਧੰਨਵਾਦ ਡਾ. ਸੀਮਾ ਸ਼ਰਮਾ ਵਲੋਂ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਸੋਨਿਕਾ, ਪ੍ਰੋ. ਸ਼ਰਦ ਮਨੋਚਾ, ਡਾ. ਨਿਸ਼ਚੇ ਬਹਿਲ, ਪ੍ਰੋ. ਪੰਕਜ ਗੁਪਤਾ, ਡਾ. ਰਾਜੀਵ ਪੁਰੀ, ਡਾ. ਰੇਣੂਕਾ, ਪ੍ਰੋ. ਸਾਹਿਲ, ਪ੍ਰੋ. ਸਦਾਨੰਦ, ਪ੍ਰੋ. ਰੁਚਿਤ, ਪ੍ਰੋ. ਆਸ਼ੂ ਤੇ ਪ੍ਰੋ. ਮੋਨਿਕਾ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਸਿਲੇਬਸ ਨਾਲ ਛੇੜ-ਛਾੜ ਵਿਰੁੱਧ ਆਵਾਜ਼ ਉਠਾਉਣ ਦੀ ਲੋੜ-ਪਲਸ ਮੰਚ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਵਲੋਂ ਸਕੋਲਾਸਟਿਕ ਐਪਟੀਟਿਊਡ ਟੈਸਟ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement