ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

50 ਹਜ਼ਾਰ ਦੀ ਨਕਦੀ ਤੇ 6 ਤੋਲੇ ਸੋਨਾ ਘਰ ਦਾ ਕੀਮਤੀ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 04-07-2026
ਲਾਂਬੜਾ, 3 ਜੁਲਾਈ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਹੈ ਨਜਦੀਕੀ ਪਿੰਡ ਲਾਂਬੜਾ ਆਬਾਦੀ ਵਿਖੇ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾ ਕੇ ਉਸ ਵਿਚ ਸੋਨੇ ਦੇ ਗਹਿਣੇ ਤੇ ਨਕਦੀ ਪੰਜ ਮੋਬਾਈਲ ਚਾਰ ਘੜੀਆਂ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ। ਇਸ ਸੰਬੰਧੀ ਪੀੜਿਤ ਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਲਾਂਬੜਾ ਆਬਾਦੀ ਨੇ ਦੱਸਿਆ ਕਿ ਪਿੰਡ ਦੇ ਨਾਲ ਹੀ ਖੂਹ ’ਤੇ ਉਨ੍ਹਾਂ ਦੀ ਕੋਠੀ ਹੈ। ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਪਿੱਛੇ ਬਜ਼ੁਰਗ ਤੇ ਉਸ ਦੀ ਪਤਨੀ ਇਕੱਲੇ ਰਹਿੰਦੇ ਹਨ। ਬੀਤੇ ਰਾਤ ਉਨ੍ਹਾਂ ਦੇ ਕਮਰੇ ਦਾ ਅਚਾਨਕ ਏ. ਸੀ. ਖਰਾਬ ਹੋ ਗਿਆ, ਜਿਸ ਕਾਰਨ ਉਹ ਦੋਵੇਂ ਸੌਣ ਲਈ ਉੱਪਰ ਦੂਸਰੀ ਮੰਜ਼ਿਲ ਤੇ ਚਲੇ ਗਏ। ਦਵਿੰਦਰ ਸਿੰਘ ਨੇ ਦੱਸਿਆ ਕੀ ਰਾਤ ਤਕਰੀਬਨ 12 ਵਜੇ ਤੋਂ ਬਾਅਦ ਜਦ ਮੀਂਹ ਆਇਆ ਤਾਂ ਉਹ ਆਪਣੇ ਬਾਹਰ ਬਨੇ ਪਸ਼ੂਆਂ ਨੂੰ ਸ਼ੈਡ ਹੇਠਾਂ ਕਰਨ ਲਈ ਉੱਠਿਆ ਤਾਂ ਉਸ ਦੀ ਪਤਨੀ ਵੀ ਉਸ ਦੇ ਨਾਲ ਹੀ ਉੱਠ ਪਈ ਜਦ ਉਹ ਦੋਹਾ ਦੇਖਿਆ ਨੇ ਕਿ ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਸਨ। ਲੋਹੇ ਦੀਆਂ ਅਲਮਾਰੀਆਂ ਤੇ ਬੈਡ ਆਦੀ ’ਚੋਂ ਸਾਰਾ ਸਾਮਾਨ ਕੱਢ ਕੇ ਫਰੋਲਾ ਫਰਾਲੀ ਕੀਤੀ ਹੋਈ ਸੀ। ਚੋਰ ਕੋਠੀ ਦੇ ਪਿੱਛੇ ਲੱਗੀ ਲੋਹੇ ਦੀ ਗਰਿੱਲ ਤੋੜ ਕੇ ਅੰਦਰ ਆਏ ਸਨ।ਉਨ੍ਹਾਂ ਦੱਸਿਆ ਕਿ ਚੋਰ ਕੋਠੀ ਵਿਚੋਂ 6 ਤੋਲੇ ਸੋਨਾ ਤੇ 50,000 ਨਗਦੀ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕ ਹੀ ਉਨ੍ਹਾਂ ਦੇ ਭਰਾ ਦੀ ਕੋਠੀ ਹੈ, ਜਿਸ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਦੋ ਕੈਮਰੇ ਉਨ੍ਹਾਂ ਦੀ ਕੋਠੀ ਵੱਲ ਨੂੰ ਫੋਕਸ ਹਨ। ਚੋਰਾਂ ਵਲੋਂ ਚੋਰੀ ਤੋਂ ਪਹਿਲਾਂ ਇਨ੍ਹਾਂ ਕੈਮਰਿਆਂ ਨੂੰ ਤੋੜਿਆ ਗਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਚੋਰੀ ਨੂੰ ਕਿਸੇ ਭੇਤੀ ਵਲੋਂ ਰੇਕੀ ਕਰਕੇ ਅੰਜਾਮ ਦਿੱਤਾ ਗਿਆ ਹੈ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1.15 ਵਜੇ ਉਸ ਨੇ ਪੁਲਿਸ ਨੰਬਰ ਡਾਇਲ 112 ਤੇ ਵਾਰਦਾਤ ਸੰਬੰਧੀ ਸੂਚਨਾ ਦਿੱਤੀ ਤੇ ਤੁਰੰਤ ਮਦਦ ਦੀ ਗੁਹਾਰ ਲਾਈ ਅੱਗਿਓਂ ਉਨ੍ਹਾਂ ਨੇ ਕਿਹਾ ਕਿ ਉਹ ਲਾਂਬੜਾ ਪੁਲਿਸ ਨੂੰ ਸੂਚਨਾ ਦੇ ਰਹੇ ਹਨ ਰਾਤ ਕਰੀਬ 2 ਵਜੇ ਪਿੰਡ ਨਿੱਜਰਾਂ ਲਾਗੇ ਨਾਕਾ ਲਗਾਉਣ ਕਰਕੇ ਲਾਂਬੜਾ ਪੁਲਿਸ ਦਾ ਫੋਨ ਤਾਂ ਆਇਆ ਪਰ ਦਵਿੰਦਰ ਸਿੰਘ ਨੇ ਦੱਸਿਆ ਕਿ ਲਾਬੜਾ ਪੁਲਿਸ ਅੱਜ ਸਵੇਰੇ ਕਰੀਬ 7 ਵਜੇ ਮੌਕੇ ’ਤੇ ਪਹੁੰਚ ਸਕੇ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਰਵਾਏਗੀ ਸੋਢਲ ਚੌਕ ਦੇ ਸੁੰਦਰੀਕਰਨ ਦਾ ਕੰਮ ਅਗਲੀ ਖ਼ਬਰ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਚੌਕ ਨਾਲ ਲੱਗਦੀ ਖਸਤਾ ਹਾਲਤ ਸੜਕ ਲੋਕਾਂ ਲਈ ਬਣੀ ਮੁਸੀਬਤ
Ad Position 24
No active advertisement