ਜਲੰਧਰ, 6 ਜੁਲਾਈ (ਡਾ.ਜਤਿੰਦਰ ਸਾਬੀ)-ਜਿਲਾ ਸਿੱਖਿਆ ਅਫਸਰ (ਸੈ.ਸਿ.) ਜਲੰਧਰ ਡਾ. ਗੁਰਿੰਦਰਜੀਤ ਕੌਰ ਅਤੇ ਜਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਟੱਕਰ ਦੇ ਸਹਿਯੋਗ ਨਾਲ ਖਿਡਾਰੀਆਂ ਲਈ ਮੁਫਤ ਸਮਰ ਜੂਡੋ ਕੋਚਿੰਗ ਕੈਂਪ ਜੋ ਕਿ 26 ਜੂਨ ਤੋਂ 10 ਜੁਲਾਈ ਤੱਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪ੍ਰਿੰਸੀਪਲ ਯੋਗੇਸ਼ ਕੁਮਾਰ ਦੀ ਦੇਖਰੇਖ ਵਿਖੇ ਚੱਲ ਰਿਹਾ ਹੈ। ਇਸ ਕੈਂਪ ਵਿਚ ਨੈਸ਼ਨਲ ਪੱਧਰ, ਸਟੇਟ ਪੱਧਰ ਅਤੇ ਜਿਲ੍ਹਾ ਪੱਧਰ ਦੇ ਖਿਡਾਰੀ ਭਾਗ ਲੈ ਰਹੇ ਹਨ। ਕੈਂਪ ਵਿੱਚ ਖਿਡਾਰੀਆਂ ਨੂੰ ਮੁੱਢਲੀ ਟ੍ਰੇਨਿੰਗ ਅਤੇ ਐਡਵਾਂਸ ਟ੍ਰੇਨਿੰਗ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਕੈਂਪ ਵਿਚ ਖਿਡਾਰੀ ਬਹੁਤ ਹੀ ਮਿਹਨਤ ਕਰ ਰਹੇ ਹਾਂ। ਖਿਡਾਰੀਆਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਖਿਡਾਰੀਆਂ ਨੂੰ ਆਉਣ ਵਾਲੇ ਟੂਰਨਾਮੈਂਟ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ । ਇਸ ਕੈਂਪ ਵਿੱਚ ਖਿਡਾਰੀਆਂ ਨੂੰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਕੌਮਾਂਤਰੀ ਜੂਡੋ ਰੈਫਰੀ ਅਤੇ ਸੁਲਿੰਦਰ ਸਿੰਘ ਡੀਪੀਈ ਸਰਕਾਰੀ ਹਾਈ ਸਕੂਲ ਬੂਟਾ ਮੰਡੀ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ।