ਜਲੰਧਰ, 6 ਜੁਲਾਈ (ਸ਼ਿਵ)- ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਜਲੰਧਰ ਵੱਲੋਂ ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਡਿਜ਼ਿਟਲ ਸਿਖਲਾਈ ਮੁਹਿੰਮ ਦਾ ਆਗਾਜ਼ ਕਰਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਸੰਕਲਪ ਲਿਆ। ਪ੍ਰੋਗਰਾਮ ਵਿਚ ਸੂਬਾ ਇੰਚਾਰਜ ਅਤੇ ਸੂਬਾ ਉਪ ਪ੍ਰਧਾਨ ਪ੍ਰਤੀਕ ਕਪੂਰ, ਸੂਬਾ ਜਨਰਲ ਸਕੱਤਰ ਅੱਬਾਸ ਸ਼ਾਕਰ, ਜ਼ਿਲ੍ਹਾ ਇੰਚਾਰਜ ਅਤੇ ਸੂਬਾ ਸਕੱਤਰ ਅੰਕਿਤ ਸੈਣੀ, ਸਕੱਤਰ ਆਸ਼ੂ, ਅੰਬਾ ਭਰਤ ਮਹਾਜਨ ਅਤੇ ਕਾਰਜਕਾਰਨੀ ਮੈਂਬਰ ਕਰਨ ਕਪਿਲ ਹਾਜ਼ਰ ਰਹੇ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਪੰਕਜ ਜੁਲਕਾ ਨੇ ਕਿਹਾ ਕਿ ਅੱਜ ਦਾ ਨੌਜਵਾਨ ਡਿਜ਼ਿਟਲ ਸਹੂਲਤ ਰਾਹੀਂ ਸਿੱਖਣ ਵਿਚ ਵੱਧ ਰੁਚੀ ਰੱਖਦਾ ਹੈ। ਇਸ ਮੌਕੇ ਉਪ ਪ੍ਰਧਾਨ ਪੰਕਜ ਲੂਥਰਾ, ਨਿਖਿਲ ਜੋਸ਼ੀ, ਪ੍ਰਦੀਪ ਸ਼ਰਮਾ, ਗੁਰਦੇਵ ਸਿੰਘ, ਅਸ਼ਵਨੀ ਮਿਸ਼ਰਾ, ਨਵਦੀਪ ਸ਼ਰਮਾ, ਕੁਲਦੀਪ, ਸ਼ਿਵਮ ਤਿਵਾਰੀ, ਸੋਨੂੰ, ਅਨਿਲ, ਵਿਸ਼ਾਲ ਕੁਮਾਰ, ਅਰੁਣ ਕੁਮਾਰ, ਧੀਰਜ ਗੁਪਤਾ, ਅਤੁੱਲ ਮਿੱਤਲ, ਅਸ਼ੋਕ ਕੁਮਾਰ, ਅਵਤਾਰ ਸਿੰਘ, ਮਨੋਹਰ, ਸੰਜੇ, ਧਰਮੇਂਦਰ ਸਮੇਤ ਵੱਡੀ ਗਿਣਤੀ ਵਿਚ ਯੁਵਾ ਮੋਰਚਾ ਦੇ ਕਾਰਕੁਨ ਹਾਜ਼ਰ ਸਨ।