ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਫਾਈ ਮਜ਼ਦੂਰਾਂ ਦੀ ਝਾੜੂ ਛੱਡੋ ਹੜਤਾਲ ਅੱਜ ਤੋਂ ਸ਼ੁਰੂ

Ad Position 21
No active advertisement
ਅਜੀਤ ਡੈਸਕ 08-07-2026
ਮਹਿਤਪੁਰ ,7 ਜੁਲਾਈ( ਲਖਵਿੰਦਰ ਸਿੰਘ) -ਪੰਜਾਬ ਸਰਕਾਰ ਦੇ ਲਾਰੇ ਲੱਪੇ ਵਾਲੇ ਰਵਈਏ ਤੋ ਤੰਗ ਆਏ ਸਫ਼ਾਈ ਮਜ਼ਦੂਰ 8 ਜੁਲਾਈ ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਮਜ਼ਦੂਰ ਝਾੜੂ ਛੱਡੋ ਹੜਤਾਲ ਅੱਜ ਤੋਂ ਮੁੜ ਸ਼ੁਰੂ ਹੋ ਗਈ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਮਿਊਨਸੀਪਲ ਕਾਮਿਆਂ ਨੇ 6 ਅਗਸਤ ਤੋਂ 16 ਅਗਸਤ ਤੱਕ ਸਮੁੱਚੇ ਪੰਜਾਬ ਵਿੱਚ ਸਫਾਈ ਦਾ ਕੰਮ ਠੱਪ ਕਰਕੇ ਸਾਰੇ ਪੰਜਾਬ ਵਿੱਚ ਸਫ਼ਾਈ ਦਾ ਵੱਡਾ ਸੰਕਟ ਖੜਾ ਕਰ ਦਿੱਤਾ ਸੀ। ਮਹਿਤਪੁਰ ਕਸਬਾ ਵੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਿਸ ਦੀ ਕੀਮਤ ਆਮ ਆਦਮੀ ਪਾਰਟੀ ਨੂੰ ਮਹਿਤਪੁਰ ਨਗਰ ਪੰਚਾਇਤ ਦੀ ਚੋਣਾਂ ਵਿਚ ਵੀ ਤਾਰਨੀ ਪਈ ਜਿਸ ਕਾਰਨ ਕਾਂਗਰਸ ਤੇ ਬਹੁਤੇ ਉਮੀਦਵਾਰ ਜੇਤੂ ਰਹੇ। ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਸੰਘਰਸ਼ ਕਰ ਰਹੇ ਕਾਮਿਆਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਪਰ ਸਰਕਾਰ ਵੱਲੋਂ ਮਿਉਂਸਪਲ ਕਾਮਿਆਂ ਦੀਆਂ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦੇਣ ’ਤੇ ਮਿਉਂਸੀਪਲ ਕਾਮਿਆਂ ਦੀ ਐਕਸ਼ਨ ਕਮੇਟੀ ਨੇ ਆਪਣੀ ਹੜਤਾਲ ਮੁਅਤਲ ਕਰ ਦਿੱਤੀ ਸੀ।ਪਰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਦੌੜੀ ਸਰਕਾਰ ਦੇ ਵਿਰੋਧ ਵਿਚ ਰੋਸ ਵਜੋਂ ਫਿਰ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੰਮ ਛੱਡੋ ਝਾੜੂ ਛੱਡੋ ਹੜਤਾਲ ਕਰਨ ਦਾ ਫੈਸਲਾ ਕੀਤਾ। ਹੜਤਾਲ ਦੀ ਸੂਚਨਾ ਨਗਰ ਪੰਚਾਇਤ ਮਹਿਤਪੁਰ ਨੂੰ ਯੂਨੀਅਨ ਦੇ ਜਿਲਾ ਆਗੂ ਸੁਭਾਸ਼ ਵਾਲਮੀਕਿ, ਕ੍ਰਿਸ਼ਨ ,ਮਨੋਹਰ ,ਰਮੇਸ਼, ਕੁਲਵਿੰਦਰ, ਚਰਨਜੀਤ, ਪਰਮਜੀਤ, ਮੰਜੂ, ਯਮੁਨਾ ਨੇ ਲਿਖਤੀ ਰੂਪ ਵਿੱਚ ਦਫ਼ਤਰ ਦੇ ਅਧਿਕਾਰੀ ਨੂੰ ਦਿੱਤੀ। ਇਸ ਮੌਕੇ ਯੂਨੀਅਨ ਦੇ ਆਗੂ ਓਮ ਪ੍ਰਕਾਸ਼, ਕਮਲ ਕਿਸ਼ੋਰ, ਸਲੀਮ ਮਹਿਤਪੁਰੀ ਨੇ ਕਿਹਾ ਕਿ ਸਫਾਈ ਮਜ਼ਦੂਰਾਂ ਦਾ ਹੜਤਾਲ ਕਰਨਾ ਉਨਾਂ ਦੀ ਮਜਬੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਣਾ ਹਰਦੀਪ ਸਿੰਘ ਸ਼ਾਹਕੋਟ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੂਬਾ ਪ੍ਰਧਾਨ ਢਿੱਲੋਂ ਨੂੰ ਮਿਲੇ ਢਿੱਲੋਂ ਨੇ ਜਲਦ ਹੀ ਸ਼... ਅਗਲੀ ਖ਼ਬਰ ਦਿਹਾਤੀ ਪੁਲਿਸ ਨੇ ਪਿੰਡ ਮਾਣਕੋ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁੱਖ ਦੋਸ਼ੀ ਗ੍ਰਿਫ਼ਤਾਰ 4 ਜੁਲਾਈ ਨੂੰ ਖੇਤਾਂ ਵਿ...
Ad Position 24
No active advertisement