ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਾਰੇ ਕਾਂਗਰਸੀ ਆਗੂ ਜਲਦ ਹੀ ਇੱਕ ਮੰਚ ’ਤੇ ਇਕੱਠੇ ਨਜ਼ਰ ਆਉਣਗੇ- ਰਵਿੰਦਰ ਟੁਰਨਾ

Ad Position 21
No active advertisement
ਅਜੀਤ ਡੈਸਕ 08-07-2026
ਸ਼ਾਹਕੋਟ, 7 ਜੁਲਾਈ (ਸੁਖਦੀਪ ਸਿੰਘ)- ਪੰਜਾਬ ਦੀ ਕਾਂਗਰਸ ਪਾਰਟੀ ‘ਚ ਅਹੁਦੇਦਾਰੀਆਂ ਨੂੰ ਲੈ ਕੇ ਜੋ ਘਮਸਾਨ ਚੱਲ ਰਿਹਾ ਹੈ, ਉਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਓ.ਐੱਸ.ਡੀ. ਤੇ ਨੌਜਵਾਨ ਆਗੂ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਜਲਦੀ ਹੀ ਧੜੇਬੰਦੀ ਖ਼ਤਮ ਕਰਕੇ ਸਾਰੇ ਕਾਂਗਰਸੀ ਆਗੂ ਇੱਕ ਮੰਚ ‘ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾ ਕਿਹਾ ਕਿ ਉਹ ਹਾਈਕਮਾਂਡ ਦੇ ਸੰਪਰਕ ‘ਚ ਹਨ ਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਦੇ ਦੇ ਕੇ ਇੱਕਜੁਟ ਕਰ ਲਵੇਗੀ। ਇਹ ਪੁਛੇ ਜਾਣ ‘ਤੇ ਕਿ ਉਹ ਕਿਸ ਧੜੇ ‘ਚ ਹਨ ਤਾਂ ਉਨ੍ਹਾ ਕਿਹਾ ਕੇ ਹਾਈਕਮਾਂਡ ਹੀ ਸਾਡਾ ਧੜਾ ਹੈ ਤੇ ਅਸੀਂ ਸਾਰੇ ਹਾਈਕਮਾਂਡ ਦੀ ਹੀ ਮੰਨਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਅੱਡਾ ਕਿਸ਼ਨਗੜ੍ਹ ਦੀ ਸਮੁੱਚੀ ਟੀਮ ਵਲੋਂ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਮਿਲਣ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਲਈ ਮੁਫ਼ਤ ਮੈਡੀਕਲ ਸੇਵਾ ਦੀ ਸ਼ੁਰੂਆਤ
Ad Position 24
No active advertisement