02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਵੋਟਰਾਂ ਦੀ ਸਹੂਲਤ ਲਈ ਐਨਿਊਮਰੇਸ਼ਨ ਫਾਰਮ ਭਰਵਾਉਣ ਵਾਸਤੇ ਭਲਕੇ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਐਸ. ਡੀ. ਐਮ.

Ad Position 21
No active advertisement
ਅਜੀਤ ਡੈਸਕ 18-07-2026
ਸ਼ਾਹਕੋਟ, 17 ਜੁਲਾਈ (ਸੁਖਦੀਪ ਸਿੰਘ)- ਐਸ.ਡੀ.ਐਮ.ਸ਼ਾਹਕੋਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ, 032 ਸ਼ਾਹਕੋਟ ਆਦਿੱਤਿਆ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐੱਸ. ਆਈ. ਆਰ. ਸਬੰਧੀ ਹਾਊਸ-ਟੂ-ਹਾਊਸ ਬੀ.ਐਲ.ਓਜ਼ ਵੱਲੋਂ ਐਨਿਊਮਰੇਸ਼ਨ ਫਾਰਮ ਪ੍ਰਾਪਤ ਕਰਨ ਦਾ ਕੰਮ 24 ਜੁਲਾਈ, 2026 ਤੱਕ ਕੀਤਾ ਜਾਣਾ ਸੀ, ਜਿਸ ਵਿੱਚ ਚੋਣ ਕਮਿਸ਼ਨ ਵੱਲੋਂ ਉਕਤ ਅਨੁਸਾਰ ਕੰਮ ਸਬੰਧੀ 3 ਅਗਸਤ, 2026 ਤੱਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੇ ਚੱਲਦਿਆਂ 19 ਜੁਲਾਈ (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮੂਹ ਬੀ.ਐਲ.ਓਜ਼. ਵੱਲੋਂ ਸਬੰਧਤ ਬੂਥਾਂ ‘ਤੇ ਵੋਟਰਾਂ ਦੀ ਸਹੂਲਤਾਂ ਲਈ ਐਨਿਊਮਰੇਸ਼ਨ ਫਾਰਮ ਭਰਵਾਉਣ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਵਿਧਾਨ ਸਭਾ ਚੋਣ ਹਲਕਾ 032 ਸ਼ਾਹਕੋਟ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸਬੰਧਤ ਬੂਥਾਂ ਦੇ ਬੀ.ਐਲ.ਓਜ਼/ਬੀ.ਐਲ.ਏ ਨਾਲ ਸਮੇਂ ਸਿਰ ਰਾਬਤਾ ਕਰਕੇ ਆਪਣੇ ਐੱਸ.ਆਈ.ਆਰ. ਸਬੰਧੀ ਪ੍ਰਾਪਤ ਕੀਤੇ ਗਏ ਫਾਰਮ ਕੈਂਪ ਵਾਲੇ ਸਥਾਨ ‘ਤੇ ਜਾ ਕੇ ਦੇਣ ਤਾਂ ਕਿ ਸਮੇਂ ਸਿਰ ਸੰਬੰਧਤ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗਣਨਾ ਦੀ ਕਾਰਵਾਈ ਮੁਕੰਮਲ ਹੋ ਸਕੇ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ eci.net ਅਤੇ nvsp.in ‘ਤੇ ਲਾਗਇਨ ਕਰਕੇ ਆਪਣਾ ਐਨਿਊਮਰੇਸ਼ਨ ਫਾਰਮ ਆਨਲਾਈਨ ਭਰਨ। ਇਸ ਤੋਂ ਇਲਾਵਾ ਐਨਿਊਮਰੇਸ਼ਨ ਫਾਰਮ ਬਾਰੇ ਵਧੇਰੇ ਜਾਣਕਾਰੀ ਸੰਬੰਧੀ ਆਪਣੇ ਬੂਥ ਲੈਵਲ ਅਫ਼ਸਰ ਦੀ ਜਾਣਕਾਰੀ ceo punjab ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ ਅਗਲੀ ਖ਼ਬਰ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਦੇ ਵਿਰੋਧ ’ਚ ਮਹਿਤਪੁਰ ਸਫਾਈ ਸੇਵਕਾਂ ਕੀਤਾ ਪ੍ਰਦਰਸ਼ਨ
Ad Position 24
No active advertisement