06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮੰਗਾਂ ਮੰਨੇ ਜਾਣ ਤੱਕ ਸੂਬੇ ਭਰ ਦੀਆਂ ਨਿਗਮਾਂ ਵਿਚ ਬੰਦ ਰੱਖਾਂਗੇ ਸਫ਼ਾਈ ਦਾ ਕੰਮ -ਅਸ਼ੋਕ ਭੀਲ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, ਮਿਉਂਸਪਲ ਕਰਮਚਾਰੀ ਸੰਘ ਦੇ ਪ੍ਰਧਾਨ ਅਸ਼ੋਕ ਭੀਲ ਅਤੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਨੋਦ ਗਿੱਲ ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਬਰਨਾਲਾ ਲਾਠੀਚਾਰਜ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਨਿਗਮਾਂ ਵਿਚ ਸਫ਼ਾਈ ਦਾ ਕੰਮ ਬੰਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਵਲੋਂ ਆਰਜ਼ੀ ਸਫ਼ਾਈ ਸੇਵਕਾਂ ਲਈ 20500 ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਉਹ ਯੂਨੀਅਨਾਂ ਨੂੰ ਮਨਜ਼ੂਰ ਨਹੀਂ ਹੈ। ਉਨਾਂ ਮੰਗ ਕੀਤੀ ਕਿ ਜਦੋਂ ਤੱਕ ਦੋਸ਼ੀ ਡੀ. ਐੱਸ.ਪੀ., ਐੱਸ.ਐੱਚ.ਓ. ਅਤੇ ਹੋਰ ਸੰਬੰਧਿਤ ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਖ਼ਿਲਾਫ਼ ਐੱਸ ਸੀ ਐਕਟ ਸਮੇਤ ਹੋਰ ਲਾਗੂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਮੂਹ ਪੰਜਾਬ ਵਿਚ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਉਨ੍ਹਾਂ ਦੀਆਂ ਸਾਰੀਆਂ ਯੂਨੀਅਨਾਂ ਦਾ ਪੂਰਾ ਸਮਰਥਨ ਰਹੇਗਾ। ਇਸ ਮੌਕੇ ਵਿਨੋਦ ਸਹੋਤਾ, ਵਿਕੀ ਸਭਰਵਾਲ, ਸ਼ੰਮੀ ਨਾਹਰ, ਅਸ਼ੋਕ ਥਾਪਰ, ਸੋਨੀ ਗਿੱਲ, ਅਜੈ ਕਲਿਆਣ, ਪੰਕਜ ਸਭਰਵਾਲ, ਚੰਦਰ ਥਾਪਰ, ਵਿਸ਼ਾਲ ਸਭਰਵਾਲ, ਕਰਨ ਗਿੱਲ, ਸ਼ਾਨ, ਸੰਨ੍ਹੀ ਗਿੱਲ, ਰਾਣਾ ਸਹੋਤਾ, ਵਿਕੀ ਗਿੱਲ, ਜਤਿੰਦਰ ਸੋਨੂੰ, ਬਰਿੰਦਰ ਨਾਹਰ, ਰਾਜੂ ਬੈਂਸ, ਮਨਪ੍ਰੀਤ ਗਿੱਲ, ਸੁਮਿਤ ਗਿੱਲ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ ਵਲੋਂ ਫਿਰੌਤੀ ਮੰਗਣ ਤੇ ਧਮਕੀਆਂ ਦੇਣ ਵਾਲੇ ਗਰੋਹ ਦੇ ਦੋ ਸ਼ੂਟਰ ਹਥਿਆਰਾਂ ਸਮੇਤ ਕਾਬੂ ਗ੍ਰਿਫ਼ਤਾਰ ਕੀਤ... ਅਗਲੀ ਖ਼ਬਰ ਅੱਜ ਜਲੰਧਰ ਬੰਦ ਨਹੀਂ, ਨਗਰ ਨਿਗਮ ਦਫ਼ਤਰ ਦੇ ਬਾਹਰ ਕਰਾਂਗੇ ਰੋਸ ਪ੍ਰਦਰਸ਼ਨ-ਬੰਟੂ ਸੱਭਰਵਾਲ ਕਿਹਾ, ਮੰਗਾਂ ਮੰਨੇ ਜਾਣ ਤੱਕ...
Ad Position 24
No active advertisement