09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜ਼ੋਨਲ ਖੇਡਾਂ ਵਿਚ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਚਮਕਾਇਆ ਨਾਂਅ

ਜਲੰਧਰ, 8 ਅਗਸਤ (ਪਵਨ ਖਰਬੰਦਾ)-ਪੀ. ਐੱਸ.

Ad Position 21
No active advertisement
ਅਜੀਤ ਡੈਸਕ 09-08-2026
ਜਲੰਧਰ, 8 ਅਗਸਤ (ਪਵਨ ਖਰਬੰਦਾ)-ਪੀ.ਐੱਸ.ਈ.ਬੀ. ਵਲੋਂ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਖੇਡਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਸੇਂਟ ਸੋਲਜਰ ਗਰੁੱਪ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਅਤੇ ਕੁੱਲ 14 ਤਗਮੇ ਆਪਣੇ ਨਾਮ ਕੀਤੇ । ਵਿਦਿਆਰਥੀਆਂ ਨੇ 9 ਸੋਨੇ, 4 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਗਰੁੱਪ ਨੇ ਵਾਲੀਬਾਲ ਵਿੱਚ ਇਤਿਹਾਸ ਰਚਦਿਆਂ ਅੰਡਰ-14, ਅੰਡਰ-17 ਅਤੇ ਅੰਡਰ-19 ਤਿੰਨਾਂ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਜ਼ੋਨਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਅੰਡਰ-14 ਕ੍ਰਿਕਟ (ਲੜਕੇ), ਅੰਡਰ-19 ਬੈਡਮਿੰਟਨ (ਲੜਕੇ), ਅੰਡਰ-19 ਵਾਲੀਬਾਲ (ਲੜਕੇ), ਅੰਡਰ-17 ਵਾਲੀਬਾਲ (ਲੜਕੇ), ਅੰਡਰ-14 ਵਾਲੀਬਾਲ (ਲੜਕੇ), ਅੰਡਰ-19 ਬੀਚ ਵਾਲੀਬਾਲ (ਲੜਕੇ), ਅੰਡਰ-17 ਬੀਚ ਵਾਲੀਬਾਲ (ਲੜਕੇ), ਅੰਡਰ-19 ਰੱਸਾਕਸ਼ੀ (ਲੜਕੀਆਂ) ਅਤੇ ਅੰਡਰ-17 ਫੁੱਟਬਾਲ (ਲੜਕੇ) ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ । ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਬੀਚ ਵਾਲੀਬਾਲ (ਲੜਕੇ), ਅੰਡਰ-17 ਬੈਡਮਿੰਟਨ (ਲੜਕੀਆਂ), ਅੰਡਰ-17 ਰੱਸਾਕਸ਼ੀ (ਲੜਕੀਆਂ) ਅਤੇ ਅੰਡਰ-14 ਫੁੱਟਬਾਲ (ਲੜਕੇ) ਵਿੱਚ ਚਾਂਦੀ ਦੇ ਤਗਮੇ ਜਿੱਤੇ, ਜਦਕਿ ਅੰਡਰ-17 ਕ੍ਰਿਕਟ (ਲੜਕੇ) ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਨੇ ਸਮੂਹ ਸਟਾਫ਼ ਦੇ ਨਾਲ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ । ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਇਸੇ ਜਿੱਤ ਦੀ ਭਾਵਨਾ ਨੂੰ ਬਰਕਰਾਰ ਰੱਖਦਿਆਂ ਸੰਸਥਾ ਦਾ ਨਾਮ ਹੋਰ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਮੇਅਰ ਵਨੀਤ ਧੀਰ ਤੇ ਸੀਨੀ . ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਦਾ ਸਨਮਾਨ ਅਗਲੀ ਖ਼ਬਰ ਪਾਵਰਕਾਮ ਦੇ ਡਾਇਰੈਕਟਰ ( ਵਿੱਤ ) ਨਾਲ ਮੀਟਿੰਗ ’ ਚ ਖਪਤਕਾਰਾਂ ਨੇ ਉਠਾਏ ਫ਼ੀਲਡ ਸਟਾਫ਼ ਦੀ ਕਮੀ ਦੇ ਮੁੱਦੇ ਫ਼ੈਕਟਰੀ ਮਾਲਕਾਂ...
Ad Position 24