ਜੇ.ਪੀ.ਐੱਸ. ਸਕੂਲ ‘ਪੜ੍ਹਾਈ ਦੇ ਨਾਲ-ਨਾਲ’ ਖੇਡ ਮੁਕਾਬਲਿਆਂ ’ਚ ਵੀ ਲਗਾਤਾਰ ਮਾਰ ਰਿਹਾ ਮੱਲਾਂ
ਲੋਹੀਆਂ ਖਾਸ 11 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਦੌਰਾਨ ਬਲਾਕ ਪੱਧਰ ’ਤੇ ਹੋਈਆਂ ਖੇਡਾਂ ਵਿਚ ਜੇ. ਪੀ.
ਲੋਹੀਆਂ ਖਾਸ 11 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਦੌਰਾਨ ਬਲਾਕ ਪੱਧਰ ’ਤੇ ਹੋਈਆਂ ਖੇਡਾਂ ਵਿਚ ਜੇ.ਪੀ.ਐੱਸ. ਵਜੋਂ ਜਾਣੇ ਜਾਂਦੇ ‘ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ’ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਗਿਆ| ਜਿਸ ਵਿੱਚ ਸਕੂਲ ਦੇ ਵੱਖ-ਵੱਖ ਖਿਡਾਰੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਸ਼ਾਟਪੁੱਟ ਅਤੇ ਲੰਬੀ ਛਾਲ ਵਿੱਚ ਲਗਾਤਾਰ 12 ਸੋਨ ਤਗਮੇ, 8 ਸਿਲਵਰ ਤਗਮੇ ਅਤੇ 5 ਕਾਂਸੇ ਦੇ ਤਗਮੇ ਹਾਸਲ ਕੀਤੇ।ਹਨ| ਸਕੂਲ ਦੇ ਐਥਲੀਟਾਂ ਦੁਆਰਾ ਇੱਕ ਹੀ ਦਿਨ ਵਿੱਚ 25 ਮੈਡਲਾਂ ਦੀ ਪ੍ਰਾਪਤੀ ਬੜੇ ਹੀ ਮਾਣ ਵਾਲੀ ਗੱਲ ਹੈ| ਸਕੂਲ ਦੇ ਐੱਮ ਡੀ ਸ. ਰਣਜੀਤ ਸਿੰਘ ਮਰੋਕ ਅਤੇ ਮੈਡਮ ਕੁਲਵਿੰਦਰ ਕੌਰ ਮਰੋਕ, ਪ੍ਰਿੰਸੀਪਲ ਤਿਲਕ ਰਾਜ ਅਰੋੜਾ ਅਤੇ ਸਰਬਜੀਤ ਕੌਰ ਦੁਆਰਾ ਇਨਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਜੇਤੂ ਰਹਿਣ ’ਤੇ ਵਧਾਈ ਦਿੱਤੀ ਹੈ| ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਮੀਨਾ ਸ਼ਰਮਾ, ਪਰਮਜੀਤ ਕੌਰ, ਅਮਨਦੀਪ ਕੌਰ, ਤਜਿੰਦਰਜੀਤ ਕੌਰ, ਨੀਤੂ ਕੱਕੜ, ਸਾਜਨ, ਹਰਜਿੰਦਰ ਸਿੰਘ, ਸਤਵਿੰਦਰਜੀਤ, ਅਜੈ ਕੁਮਾਰ, ਸਰਬਜੀਤ ਸਿੰਘ, ਜਸਪਾਲ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |