25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਥਾਣਾ ਬਿਲਗਾ ਅਧੀਨ ਆਉਂਦੇ ਅੱਡਾ ਫਰਵਾਲਾ ਨਜ਼ਦੀਕ ਨੂਰਮਹਿਲ ਰੋਡ ’ ਤੇ ਦਰੱਖਤ ਡਿਗਣ ਕਾਰਨ ਲੱਗਿਆ ਜਾਮ

ਬਿਲਗਾ/ਨੂਰਮਹਿਲ, 24 ਅਕਤੂਬਰ (ਤਜਿੰਦਰ ਕੁਮਾਰ)-ਥਾਣਾ ਬਿਲਗਾ ਅਧੀਨ ਆਉਂਦੇ ਅੱਡਾ ਫਰਵਾਲਾ ਦੇ ਨਜ਼ਦੀਕ ਨੂਰਮਹਿਲ ਰੋਡ ’ਤੇ ਅਚਾਨਕ ਤੇਜ਼ ਹਨ੍ਹੇਰੀ ਆਉਣ ਕਾਰਨ ਇੱਕ ਭਾਰੀ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ। ਦਰੱਖਤ ਡਿੱਗਣ ਨਾਲ ਨੂਰਮਹਿਲ-ਬਿਲਗਾ ਮੁੱਖ ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਅਜੀਤ ਡੈਸਕ 25-10-2026
ਬਿਲਗਾ/ਨੂਰਮਹਿਲ, 24 ਅਕਤੂਬਰ (ਤਜਿੰਦਰ ਕੁਮਾਰ)-ਥਾਣਾ ਬਿਲਗਾ ਅਧੀਨ ਆਉਂਦੇ ਅੱਡਾ ਫਰਵਾਲਾ ਦੇ ਨਜ਼ਦੀਕ ਨੂਰਮਹਿਲ ਰੋਡ ’ਤੇ ਅਚਾਨਕ ਤੇਜ਼ ਹਨ੍ਹੇਰੀ ਆਉਣ ਕਾਰਨ ਇੱਕ ਭਾਰੀ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ। ਦਰੱਖਤ ਡਿੱਗਣ ਨਾਲ ਨੂਰਮਹਿਲ-ਬਿਲਗਾ ਮੁੱਖ ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਇਤਲਾਹ ਮਿਲਦਿਆਂ ਹੀ ਬਿਲਗਾ ਪੁਲਿਸ ਦੀ ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਪੁਲਿਸ ਮੁਲਾਜ਼ਮਾਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸੜਕ ‘ਤੇ ਪਏ ਦਰੱਖਤ ਨੂੰ ਕਟਵਾ ਕੇ ਅਤੇ ਪਾਸੇ ਕਰਵਾ ਕੇ ਰਸਤਾ ਸਾਫ਼ ਕਰਵਾਇਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾ ਕੇ ਆਵਾਜਾਈ ਬਹਾਲ ਕਰਵਾਈ, ਜਿਸ ਤੋਂ ਬਾਅਦ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ ਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਵਿਧਾਇਕ ਲਾਡੀ, ਪਾਲਾ ਜਲਾਲਪੁਰ, ਕੋਹਾ... ਅਗਲੀ ਖ਼ਬਰ ਪਾਲਾ ਜਲਾਲਪੁਰ ਨੇ ਪਿੰਡ ਕੰਗ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਕੀਤੀ ਰਵਾਨਾ
Ad Position 24