ਲੋਹੀਆਂ ’ ਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਵਿਧਾਇਕ ਲਾਡੀ, ਪਾਲਾ ਜਲਾਲਪੁਰ, ਕੋਹਾੜ, ਸਾਬੂਵਾਲ, ਲਾਲੀ ਕੰਗ ਸਮੇਤ ਹੋਰਾਂ ਨੇ ਭਰੀਆਂ ਹਾਜ਼ਰੀਆਂ
ਲੋਹੀਆਂ ਖਾਸ, 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਡਰਾਮਾਟ੍ਰਿਕ ਕਲੱਬ ਵਾਲਮੀਕਿ ਸਭਾ ਲੋਹੀਆਂ ਖਾਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ 65ਵੀਂ ਸਾਲਾਨਾ ਸ਼ੋਭਾ ਯਾਤਰਾ ਸਜਾਈ ਗਈ| ਵਾਲਮੀਕਿ ਮੰਦਿਰ ਲੋਹੀਆਂ ਤੋਂ ਆਰੰਭ ਹੋਈ ਇਸ ਯੋਭਾ ਯਾਤਰਾ ਦੌਰਾਨ ਵੱਖ ਵੱਖ ਕਲਾਕਾਰਾਂ ਵਲੋਂ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ ਅਤੇ ਵੱਖ ਵੱਖ ਕੀਰਤਨੀ ਜਥਿਆਂ ਵਲੋਂ ਭਗਵਾਨ ਵਾਲਮੀਕਿ ਦਾ ਗੁਨਗਾਣ ਕੀਤਾ ਗਿਆ| ਇਸ ਯਾਤਰਾ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਅਤੇ ਜਿਲ੍ਹਾ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ, ਸਾ. ਮੰਤਰੀ ਬ੍ਰਿਜ਼ ਭੁਪਿੰਦਰ ਸਿੰਘ ਲਾਲੀ ਕੰਗ, ਸਰਪੰਚ ਜਸਵੀਰ ਸਿੰਘ ਛਾਬੜਾ, ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ, ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਕੌਂਸਲਰ ਮੱਖਣ ਸਿੰਘ, ਪੱਤਰਕਾਰ ਸੁਭਾਸ਼ ਸ਼ਰਮਾ, ਪਵਨ ਖੈੜਾ, ਵਿਸ਼ਾਲ ਸ਼ਰਮਾ, ਸਾ.
ਲੋਹੀਆਂ ਖਾਸ, 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਡਰਾਮਾਟ੍ਰਿਕ ਕਲੱਬ ਵਾਲਮੀਕਿ ਸਭਾ ਲੋਹੀਆਂ ਖਾਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ 65ਵੀਂ ਸਾਲਾਨਾ ਸ਼ੋਭਾ ਯਾਤਰਾ ਸਜਾਈ ਗਈ| ਵਾਲਮੀਕਿ ਮੰਦਿਰ ਲੋਹੀਆਂ ਤੋਂ ਆਰੰਭ ਹੋਈ ਇਸ ਯੋਭਾ ਯਾਤਰਾ ਦੌਰਾਨ ਵੱਖ ਵੱਖ ਕਲਾਕਾਰਾਂ ਵਲੋਂ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ ਅਤੇ ਵੱਖ ਵੱਖ ਕੀਰਤਨੀ ਜਥਿਆਂ ਵਲੋਂ ਭਗਵਾਨ ਵਾਲਮੀਕਿ ਦਾ ਗੁਨਗਾਣ ਕੀਤਾ ਗਿਆ| ਇਸ ਯਾਤਰਾ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਅਤੇ ਜਿਲ੍ਹਾ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ, ਸਾ. ਮੰਤਰੀ ਬ੍ਰਿਜ਼ ਭੁਪਿੰਦਰ ਸਿੰਘ ਲਾਲੀ ਕੰਗ, ਸਰਪੰਚ ਜਸਵੀਰ ਸਿੰਘ ਛਾਬੜਾ, ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ, ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਕੌਂਸਲਰ ਮੱਖਣ ਸਿੰਘ, ਪੱਤਰਕਾਰ ਸੁਭਾਸ਼ ਸ਼ਰਮਾ, ਪਵਨ ਖੈੜਾ, ਵਿਸ਼ਾਲ ਸ਼ਰਮਾ, ਸਾ. ਚੇਅਰਮੈਨ ਕਰਨੈਲ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਬਲਕਾਰ ਸਿੰਘ ਗਾਜ਼ੀਪੁਰ, ਡਾ. ਹਰਜੀਤ ਸਿੰਘ, ਜਰਨੈਲ ਸਿੰਘ ਭਗਤ, ਮੁਖਤਿਆਰ ਸਿੰਘ ਬੱਗਾ ਜੱਕੋਪੁਰ, ਜਗਜੀਤ ਸਿੰਘ, ਰਸ਼ਪਾਲ ਸਿੰਘ, ਪੰਚਾਇਤ ਅਫ਼ਸਰ ਰੁਪੇਸ਼ ਸੱਦੀ, ਮੋਨੂੰ ਸ਼ਾਹ, ਪ੍ਰਧਾਨ ਸੰਗਤ ਸਿੰਘ ਡੱਲਾ, ਸਾਬਕਾ ਕੌਂਸਲਰ ਗੁਰਮੇਲ ਕੁਮਾਰ ਲੱਡਾ, ਸਾ. ਕੌਂਸਲਰ ਸੁਰਿੰਦਰ ਕੁਮਾਰ ਨਾਹਰ, ਵਿੱਕੀ ਪਲੰਬਰ ਸਮੇਤ ਹੋਰ ਪਤਵੰਤਿਆਂ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਪ੍ਰਬੰਧਕਾਂ ਨੂੰ ਵਧਾਈ ਪੇਸ਼ ਕੀਤੀ ਗਈ| ਇਸ ਮੌਕੇ ਵਾਲਮੀਕ ਮੰਦਿਰ ਦੇ ਗ੍ਰੰਥੀ ਪ੍ਰਭ ਨਾਥ ਅਤੇ ਕਲੱਬ ਪ੍ਰਧਾਨ ਧਰਮਪਾਲ ਧੰਮਾ, ਹਰਭਜਨ ਸਿੰਘ ਫੌਜੀ, ਬਲਵਿੰਦਰ ਸਿੰਘ, ਅਵਿਨਾਸ਼ ਨਾਹਰ ਦੀ ਅਗਵਾਈ ਹੇਠ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਆਏ ਪਤਵੰਤਿਆਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ| ਸ਼ੋਭਾ ਯਾਤਰਾ ਦੇ ਰਸਤੇ ਥਾਂ-ਥਾਂ ਵੱਖ ਵੱਖ ਸੰਸਥਾਵਾਂ ਵੱਲੋਂ ਜਿਥੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਉੱਥੇ ਸੰਗਤਾਂ ਲਈ ਪ੍ਰਸ਼ਾਦੇ ਦੇ ਲੰਗਰ, ਚਾਹ ਪਕੌੜਿਆਂ, ਮਠਿਆਈਆਂ ਅਤੇ ਫਲਾਂ ਆਦਿ ਦੇ ਲੰਗਰ ਲਗਾਏ ਹੋਏ ਸਨ|