29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਕੈਂਪ ਦੌਰਾਨ ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ

ਜਲੰਧਰ, 27 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-10-2026
ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਜ਼ਾਦੀ ਘੁਲਾਟੀਏ ਸੁਰਿੰਦਰ ਸਿੰਘ ਉਬਰਾਏ ਅਤੇ ਬੇਅੰਤ ਸਿੰਘ ਦੇ ਪਰਿਵਾਰ ਵਲੋਂ ਲਗਾਏ ਗਏ ਅੱਖਾਂ ਦੀ ਮੁਫ਼ਤ ਜਾਂਚ-ਆਪ੍ਰੇਸ਼ਨ ਅਤੇ ਜਨਰਲ ਮੈਡੀਕਲ ਜਾਂਚ ਦੇ ਕੈਂਪ ਦੌਰਾਨ ਜਿਹੜੇ ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਯੋਗ ਪਾਏ ਗਏ, ਉਨ੍ਹਾਂ ਦੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵਿਖੇ ਆਪ੍ਰੇਸ਼ਨ ਕੀਤੇ ਗਏ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁੱਕਰਾਲ ਅਤੇ ਜਨਰਲ ਸਕੱਤਰ ਕੰਵਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾ. ਰਵਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ 23 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਜੁਗਿੰਦਰ ਸਿੰਘ ਕੈਸ਼ੀਅਰ, ਸੁਪਰਵਾਈਜ਼ਰ ਭੁਪਿੰਦਰ ਪਾਲ ਸਿੰਘ, ਰਾਧਿਕਾ, ਸੁਦੇਸ਼ ਕੁਮਾਰੀ, ਮਨਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਾਲੀ ਪਲਾਟਾਂ ਦੀ ਕਰਵਾਈ ਸਫ਼ਾਈ, ਮਾਲਕਾਂ ਨੂੰ ਚਾਰਦੀਵਾਰੀ ਕਰਵਾਉਣ ਦੀ ਚਿਤਾਵਨੀ ਅਗਲੀ ਖ਼ਬਰ ਕਾਰ ਸਵਾਰ ਦੀ ਲਾਪ੍ਰਵਾਹੀ...
Ad Position 24