ਲੋਕ ਮਸਲਿਆਂ ’ਤੇ ਬਸਪਾ ਵਲੋਂ ਰੋਸ ਪ੍ਰਦਰਸ਼ਨ 4 ਨਵੰਬਰ ਨੂੰ
ਜਲੰਧਰ, 28 ਅਕਤੂਬਰ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਨੰਗਲ, ਜ਼ਿਲ੍ਹਾ ਸਕੱਤਰ ਸ਼ਾਦੀ ਲਾਲ ਬੱਲਾਂ, ਹਲਕਾ ਉੱਪਪ੍ਰਧਾਨ ਬਲਬੀਰ ਕਲਿਆਣ ਤੇ ਪਰਮਜੀਤ ਮੰਨਣ ਨੇ ਦੱਸਿਆ ਕਿ ਲੋਕਾਂ ਦੇ ਮਸਲਿਆਂ ਨੂੰ ਲੈ ਕੇ 4 ਨਵੰਬਰ ਨੂੰ ਸਵੇਰੇ 11 ਵਜੇ ਡੀਸੀ ਤੇ ਐਸਐਸਪੀ ਜਲੰਧਰ ਦਿਹਾਤੀ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ ਆਪ ਸਰਕਾਰ ਵਿੱਚ ਦਰਜ ਝੂਠੇ ਪਰਚਿਆਂ ਦਾ ਵੀ ਮਸਲਾ ਚੁੱਕਿਆ ਜਾਵੇਗਾ।
ਅਜੀਤ ਡੈਸਕ
29-10-2026