29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਝੰਡੇ ਦੇ ਗੀਤ ਦੀ ਵਰਕਸ਼ਾਪ ਸ਼ੁਰੂ

ਜਲੰਧਰ, 28 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 29-10-2026
ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਗ਼ਦਰੀ ਬਾਬਿਆਂ ਦੇ 35ਵੇਂ ਮੇਲੇ ਮੌਕੇ ਪਹਿਲੀ ਨਵੰਬਰ ਸਵੇਰੇ 10 ਵਜੇ ਖੇਡੇ ਜਾਣ ਵਾਲੇ ਸੰਗੀਤ ਨਾਟ ਓਪੇਰੇ ਝੰਡੇ ਦਾ ਗੀਤ ‘ਬਦਲ ਦਿਓ ਸਮਾਜ’ 100 ਦੇ ਕਰੀਬ ਕਲਾਕਾਰਾਂ ਵਲੋਂ ਪੇਸ਼ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ‘ਚ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੇ ਕਲਾਕਾਰਾਂ ਵਲੋਂ ਵਰਕਸ਼ਾਪ ਦਾ ਆਗਾਜ਼ ਹੋਇਆ। ਅੱਜ ਸ਼ੁਰੂ ਹੋਈ ਵਰਕਸ਼ਾਪ ਪਹਿਲੀ ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗੀ ਅਤੇ ਸਵੇਰੇ 10 ਵਜੇ ਕਮੇਟੀ ਮੈਂਬਰ ਦਰਸ਼ਨ ਖਟਕੜ ਵਲੋਂ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਇਹ ਬੀਤੇ 35 ਵਰ੍ਹੇ ਤੋਂ ਲੋਕਾਂ ਅੰਦਰ ਧੂਹ ਪਾਉਂਦੀ ਆ ਰਹੀ ਝੰਡੇ ਦੇ ਗੀਤ ਦੀ ਵੰਨਗੀ ਪੇਸ਼ ਹੋਏਗੀ। ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪੰਜਾਬ ਦੀਆਂ ਦੋ ਦਰਜਣ ਦੇ ਕਰੀਬ ਨਾਟ ਮੰਡਲੀਆਂ ਦੇ ਸੈਂਕੜੇ ਕਲਾਕਾਰ ਝੰਡੇ ਦੇ ਗੀਤ ਦੀ ਪੇਸ਼ਕਾਰੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਮ੍ਰਿਤਕ ਦੇਹ ਜਬਰੀ ਖੋਹਣ ਅਤੇ ਲੋਕਾਂ ਉੱਤੇ ਕੀਤੀ ਅੰਨ੍ਹੀ ਬੁਰਛਾਗਰਦੀ ਦੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਸਖ਼ਤ... ਅਗਲੀ ਖ਼ਬਰ ਜ਼ਿਲ੍ਹੇ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵਧਣ ਲੱਗੇ, ਅੱਗ ਰੋਕਣ ਲਈ ਗਠਿਤ ਪਰਾਲੀ ਟਾਸਕ ਫੋਰਸ ਨਾਦਾਰਦ
Ad Position 24