17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵਿਸ਼ਵਜੋਤ ਸਿੰਘ ਬਰਾੜ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣੇ

Ad Position 21
No active advertisement
ਅਜੀਤ ਡੈਸਕ 12-03-2026
ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਹਰਮਹਿੰਦਰ ਪਾਲ)-ਵਿਸ਼ਵਜੋਤ ਸਿੰਘ ਬਰਾੜ ਦੇ ਭਾਰਤੀ ਫ਼ੌਜ 'ਚ ਬਤੌਰ ਲੈਫ਼ਟੀਨੈਂਟ ਚੁਣੇ ਜਾਣ 'ਤੇ ਸ੍ਰੀ ਮੁਕਤਸਰ ਸਾਹਿਬ ਵਾਸੀਆਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਖ਼ੁਸ਼ੀ ਦੇ ਮੌਕੇ 'ਤੇ ਵਿਸ਼ਵਜੋਤ ਸਿੰਘ ਬਰਾੜ ਦੇ ਪਿਤਾ ਹਰਵਿੰਦਰ ਸਿੰਘ ਬਰਾੜ ਤੇ ਮਾਤਾ ਪਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਬੇਟਾ ਵਿਸ਼ਵਜੋਤ ਸਿੰਘ ਬਰਾੜ ਪੜ੍ਹਾਈ ਦੌਰਾਨ ਹੀ ਭਾਰਤੀ ਫ਼ੌਜ 'ਚ ਅਫ਼ਸਰ ਬਣਨ ਦੀ ਤਿਆਰੀ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਲਿਟਲ ਫਲਾਵਰ ਸਕੂਲ 'ਚ ਪੜ੍ਹਦਿਆਂ ਹੀ ਉਸ ਦਾ ਬੇਸ ਬਣਿਆ ਤੇ ਉਸ ਨੇ ਉਚੇਰੀ ਸਿੱਖਿਆ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੀ | ਇਸ ਮੌਕੇ ਲੈਫ਼ਟੀਨੈਂਟ ਵਿਸ਼ਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਬਰਾੜ ਤੇ ਮਾਤਾ ਪਰਮਜੀਤ ਕੌਰ ਬਰਾੜ ਵਲੋਂ ਮਿਲੇ ਹਰ ਤਰ੍ਹਾਂ ਦੇ ਸਹਿਯੋਗ ਤੇ ਸਕੂਲ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਇਸ ਖ਼ੁਸ਼ੀ ਦੇ ਮੌਕੇ 'ਤੇ ਰਿਸ਼ਤੇਦਾਰਾਂ ਤੇ ਸ਼ਹਿਰ ਵਾਸੀਆਂ ਨੇ ਢੋਲ ਢਮੱਕੇ ਨਾਲ ਉਸ ਦਾ ਸਵਾਗਤ ਕੀਤਾ | ਇਸ ਮੌਕੇ ਜਿੱਥੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਏ, ਉੱਥੇ ਹੀ ਉਹ ਆਪਣੇ ਜੱਦੀ ਪਿੰਡ ਬੂੜਾ ਗੁੱਜਰ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ | ਇਸ ਮੌਕੇ ਵਿਸ਼ਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਹਾਬਾਦ ਸਮੇਤ ਕਈ ਥਾਵਾਂ 'ਤੇ ਲੈਫ਼ਟੀਨੈਂਟ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ | ਆਖ਼ਰ ਨੌਵੀਂ ਵਾਰ ਉਹ 23 ਫ਼ੀਲਡ ਆਰਟੀਲਰੀ ਵਿਚ ਬਤੌਰ ਲੈਫ਼ਟੀਨੈਂਟ ਸਿਲੈਕਟ ਹੋਏ ਹਨ | ਉਨ੍ਹਾਂ ਦੱਸਿਆ ਕਿ 350 ਜਵਾਨਾਂ ਵਿਚੋਂ ਉਹ ਇਕੱਲੇ ਹੀ ਪੰਜਾਬ 'ਚੋਂ ਸਿੱਖ ਵਜੋਂ ਭਰਤੀ ਹੋਏ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਐੱਨ.ਸੀ.ਸੀ. ਵਿਚ ਭਰਤੀ ਹੋ ਕੇ ਫ਼ੌਜੀ ਟ੍ਰੇਨਿੰਗ ਲੈਣ, ਤਾਂ ਜੋ ਫ਼ੌਜ ਵਿਚ ਭਰਤੀ ਸਮੇਂ ਉਨ੍ਹਾਂ ਨੂੰ ਦਿੱਕਤ ਨਾ ਆਵੇ | ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ 'ਚ ਅਮਰਿੰਦਰ ਸਿੰਘ ਗਰੇਵਾਲ, ਭੈਣ ਨਵਰੀਤ ਕੌਰ ਗਰੇਵਾਲ, ਜਗਮੰਦਰ ਸਿੰਘ ਸੰਧੂ ਸੁੱਖਣਵਾਲਾ, ਗੁਰਜੰਟ ਸਿੰਘ ਬਰਾੜ, ਕੌਂਸਲਰ ਲਾਡੀ ਬੱਤਰਾ, ਰੁਪਿੰਦਰ ਕੌਰ ਬੱਤਰਾ, ਡਾ. ਸੇਵਾ ਸਿੰਘ, ਕਾਮਰੇਡ ਖਰੈਤੀ ਲਾਲ, ਗੁਰਚਰਨ ਸਿੰਘ ਬਰਾੜ, ਬਲਦੇਵ ਸਿੰਘ, ਪਵਨ ਕੁਮਾਰ, ਵਿਨੋਦ ਕੁਮਾਰ, ਗੋਪਾਲ ਚੰਦ, ਚਰਨਜੀਤ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਸੰਧੂ, ਡਾ. ਕੁਲਦੀਪ ਸਿੰਘ, ਡਾ. ਪ੍ਰਭਜੋਤ ਕੌਰ, ਪ੍ਰੋ. ਹਰਮਨ ਪ੍ਰੀਤ ਸਿੰਘ ਸੰਧੂ, ਗੁਰਦੀਪ ਸਿੰਘ ਖੁਰਮੀ ਆਦਿ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ, ਜਦੋਂਕਿ ਮੁਹੱਲਾ ਵਾਸੀ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਬਣੇ ਅਗਲੀ ਖ਼ਬਰ 'ਆਪ' ਨੇ ਔਰਤਾਂ ਨੂੰ 1000 ਰੁਪਏ ਸਨਮਾਨ ਰਾਸ਼ੀ ਦੇਣ ਦਾ ਵਾਅਦਾ ਪੂਰਾ ਕੀਤਾ-ਜਸ਼ਨ ਬਰਾੜ
Ad Position 24