ਮਲੋਟ, 11 ਮਾਰਚ (ਅਜਮੇਰ ਸਿੰਘ ਬਰਾੜ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਵੀ.ਡੀ.ਓ. ਤੋਂ ਤਰੱਕੀ ਦੇ ਕੇ 21 ਕਰਮਚਾਰੀਆਂ ਨੂੰ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਸੇ ਤਹਿਤ ਹੀ ਬਲਾਕ ਮਲੋਟ ਵਿਖੇ ਲੰਬਾ ਸਮਾਂ ਵੀ.ਡੀ.ਓ. ਵਜੋਂ ਸੇਵਾ ਨਿਭਾਉਣ ਵਾਲੇ ਸਵਰਨ ਸਿੰਘ ਮਾਨ ਨੂੰ ਵੀ ਤਰੱਕੀ ਮਿਲੀ ਹੈ ਤੇ ਉਹ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਵਜੋਂ ਨਿਯੁਕਤ ਹੋਏ | ਸਵਰਨ ਸਿੰਘ ਮਾਨ ਨੂੰ ਬਲਾਕ ਲੰਬੀ ਵਿਖੇ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਲਗਾ ਦਿੱਤਾ ਗਿਆ ਹੈ | ਉਨ੍ਹਾਂ ਦੇ ਪੰਚਾਇਤ ਅਫ਼ਸਰ ਵਜੋਂ ਅਹੁਦਾ ਸੰਭਾਲਣ 'ਤੇ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਅਮੀਤ ਖੁੱਡੀਆਂ, ਪ੍ਰਧਾਨ ਮੰਦਰ ਸਿੰਘ ਠੇਕੇਦਾਰ, ਜੋਤੀ ਗਿੱਲ ਬਲਾਕ ਸੰਮਤੀ ਮੈਂਬਰ ਮਲੋਟ, ਕੁਲਜੀਤ ਸਿੰਘ ਗਿੱਲ ਮੈਂਬਰ ਪੰਚਾਇਤ, ਰੰਮਾ ਬੁੱਟਰ, ਲਾਲੀ ਮਾਨ ਬਾਂਮ, ਤਰਲੋਚਨ ਸਿੰਘ ਸਾਬਕਾ ਸਰਪੰਚ ਨੇ ਨਵੇਂ ਬਣੇ ਪੰਚਾਇਤ ਅਫ਼ਸਰ ਸ. ਮਾਨ ਨੂੰ ਵਧਾਈ ਦਿੱਤੀ |