17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡੀ. ਜੇ. 'ਤੇ ਗਾਣਾ ਲਗਾਉਣ ਦੌਰਾਨ ਹੋਏ ਝਗੜੇ 'ਚ ਪੁਲਿਸ ਵਲੋਂ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-03-2026
ਗਿੱਦੜਬਾਹਾ, 11 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਵਿਆਹ ਸਮਾਗਮ ਦੌਰਾਨ ਡੀ.ਜੇ. 'ਤੇ ਗਾਣਾ ਲਗਾਉਣ ਨੂੰ ਲੈ ਕੇ ਪਿੰਡ ਕੋਟਲੀ ਅਬਲੂ ਵਿਖੇ ਹੋਏ ਝਗੜੇ ਵਿਚ ਥਾਣਾ ਕੋਟਭਾਈ ਪੁਲਿਸ ਨੇ 3 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ 5-6 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਬਿਆਨਾਂ ਵਿਚ ਬਲਤੇਜ ਸਿੰਘ ਉਰਫ਼ ਬੱਬੂ ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਕੋਟਲੀ ਅਬਲੂ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਤਰਸੇਮ ਸਿੰਘ ਦੇ ਲੜਕੇ ਅਕਾਸ਼ਦੀਪ ਸਿੰਘ ਦੇ ਵਿਆਹ ਦੀ ਜਾਗੋ ਦੀ ਰਸਮ ਪਰਿਵਾਰ ਵਲੋਂ ਕੀਤੀ ਜਾ ਰਹੀ ਸੀ ਤੇ ਇਸੇ ਸੰਬੰਧ ਵਿਚ ਘਰ ਵਿਚ ਡੀ.ਜੇ. ਲੱਗਾ ਹੋਇਆ ਸੀ | ਉਨ੍ਹਾਂ ਰਾਤ ਕਰੀਬ 10:45 ਵਜੇ ਡੀ.ਜੇ. ਬੰਦ ਕਰਵਾ ਦਿੱਤਾ, ਤਾਂ ਖ਼ੁਸ਼ਦੀਪ ਸਿੰਘ ਉਰਫ਼ ਰਾਜਪ੍ਰੀਤ ਉਰਫ਼ ਖੁਸ਼ੀ ਵੀ ਆਪਣੇ ਪਰਿਵਾਰ ਨਾਲ ਆਪਣੇ ਘਰ ਚਲਾ ਗਿਆ ਤੇ ਉਹ ਵੀ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਘਰ ਵਿਚ ਸੌਂ ਗਏ | ਇਸੇ ਦੌਰਾਨ ਰਾਤ ਕਰੀਬ 12:30 ਵਜੇ ਉਕਤ ਖ਼ੁਸ਼ਦੀਪ ਸਿੰਘ ਉਰਫ਼ ਖੁਸ਼ੀ, ਇਸ ਦਾ ਪਿਤਾ ਭੋਲਾ ਸਿੰਘ ਤੇ ਉਨ੍ਹਾਂ ਦੇ ਪਿੰਡ ਦਾ ਲੜਕਾ ਚਰਨਪ੍ਰੀਤ ਸਿੰਘ ਆਪਣੇ ਆਪਣੇ ਹਥਿਆਰਾਂ ਨਾਲ ਸਮੇਤ 5-6 ਅਣਪਛਾਤੇ ਵਿਅਕਤੀਆਂ ਦੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ | ਜਦੋਂ ਉਨ੍ਹਾਂ ਉਕਤਾਨ ਨੂੰ ਰੋਕਿਆ ਤਾਂ ਉਕਾਤਾਨ ਨੇ ਉਸ ਦੀ ਕੁੱਟਮਾਰ ਕੀਤੀ | ਇਨ੍ਹਾਂ ਹੀ ਨਹੀਂ ਉਕਤਾਨ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਸਾਮਾਨ ਭੰਨਤੋੜ ਦਿੱਤਾ ਤੇ ਰਿਸ਼ਤੇਦਾਰਾਂ ਦੀਆਂ ਕਾਰਾਂ ਵੀ ਭੰਨ ਦਿੱਤੀਆਂ ਤੇ ਟੈਂਟ ਨੂੰ ਅੱਗ ਲਗਾ ਦਿੱਤੀ | ਉਕਤ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਥਾਣਾ ਕੋਟਭਾਈ ਪੁਲਿਸ ਨੇ ਖ਼ੁਸ਼ਦੀਪ ਸਿੰਘ ਪੁੱਤਰ ਭੋਲਾ ਸਿੰਘ, ਭੋਲਾ ਸਿੰਘ ਪੁੱਤਰ ਗਿੰਦਰ ਸਿੰਘ, ਚਰਨਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀਆਨ ਕੋਟਲੀ ਅਬਲੂ ਤੇ 5-6 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਕਿ ਮੁਕੱਦਮੇ ਵਿਚ ਨਾਮਜ਼ਦ ਕਥਿਤ ਦੋਸ਼ੀ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਬੁਟੀਕ ਸ਼ੋਅਰੂਮ 'ਚ ਲੱਗੀ ਅੱਗ ਅਗਲੀ ਖ਼ਬਰ ਮਾਨ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਬਣੇ
Ad Position 24