ਸ੍ਰੀ ਮੁਕਤਸਰ ਸਾਹਿਬ 21 ਮਈ -(ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮ ਮÏਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਕÏਾਸਲ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ¢ ਉਨ੍ਹਾਂ ਸ਼ਹਿਰ ਦੇ 31 ਵਾਰਡਾਂ ਵਿੱਚ ਚੋਣ ਮੈਦਾਨ ਵਿੱਚ ਉਤਾਰੇ ਗਏ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਥਾਂਦੇਵਾਲਾ ਰੋਡ ਵਿਖੇ ਤਰਸੇਮ ਲਾਡੀ ਬਤਰਾ ਦੇ ਗ੍ਰਹਿ, ਇਹ ਉਪਰੰਤ ਬਾਦਲ ਕਾਲੋਨੀ ਕੋਟਲੀ ਰੋਡ ਵਿਖੇ, ਅਬਹੋਰ ਰੋਡ ਵਿਖੇ ਸੇਤੀਆ ਪੈਟਰੋਲ ਪੰਪ ਨੇੜੇ ਅਤੇ ਦੇਰ ਸ਼ਾਮ ਭੁੱਲਰ ਕਾਲੋਨੀ ਵਿਖੇ ਹਰਪਾਲ ਸਿੰਘ ਬੇਦੀ ਦੇ ਗ੍ਰਹਿ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ¢ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਬਹੁਤ ਬੁਰੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ¢ ਹੁਣ ਪੰਜਾਬ ਨੂੰ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦੀ ਹੈ¢ ਉਨ੍ਹਾਂ ਕਿਹਾ ਕਿ ਨਗਰ ਕÏਾਸਲ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮਿਊਾਸੀਪਲ ਕਮੇਟੀਆਂ ਬਣਾਈਆਂ ਜਾਣ, ਤਾਂ ਜੋ 2027 ਵਿੱਚ ਅਕਾਲੀ ਸਰਕਾਰ ਆਉਣ ਤੇ ਸ਼ਹਿਰਾਂ ਦਾ ਸਹੀ ਵਿਕਾਸ ਹੋ ਸਕੇ¢ ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸਰਕਾਰ ਬਣ ਗਈ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਨਾ ਕੋਈ ਸੇਲ ਟੈਕਸ ਵਾਲਾ ਰੋਕੇਗਾ ਅਤੇ ਨਾ ਹੀ ਕੋਈ ਜੀ.ਐਸ.ਟੀ. ਵਾਲਾ¢ ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ¢ ਇਸ ਮÏਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਵੀ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ¢ ਇਸ ਮÏਕੇ ਚੋਣ ਜਲਸਿਆਂ ਵਿੱਚ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ ਸ਼ੂਗਰ ਮਿਲ ਫਰੀਦਕੋਟ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕÏਾਸਲ, ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਵਤੇਜ ਸਿੰਘ ਕਾਉਣੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਹੀਰਾ ਸਿੰਘ ਚੜੇਵਾਨ, ਕਸ਼ਮੀਰ ਸਿੰਘ ਪ੍ਰਧਾਨ, ਜਗਵੰਤ ਸਿੰਘ ਲੰਬੀ ਢਾਬ, ਵਰਿੰਦਰ ਸਿੰਘ ਢਿੱਲੋਂ, ਗੁਰਬਾਜ ਸਿੰਘ ਮੜਮੱਲੂ, ਟੇਕ ਚੰਦ ਬੱਤਰਾ, ਬਿੰਦਰ ਗੋਨੇਆਣਾ, ਹਰਪਾਲ ਸਿੰਘ ਕੋਟਲੀ, ਹਰਬਿਲਾਸ ਸਿੰਘ, ਬੇਅੰਤ ਸਿੰਘ ਲਾਲੀ, ਤਰਸੇਮ ਲਾਡੀ, ਅਰਸ਼ ਬੱਤਰਾ, ਲਾਡਾ ਸੀਰਵਾਲੀ, ਰਮੀਜ ਰਿੰਪਾ ਖਾਨ ਸਮੇਤ ਵੱਖ-ਵੱਖ ਆਗੂ ਅਤੇ ਵਰਕਰ ਹਾਜ਼ਰ ਸਨ¢