ਗਿੱਦੜਬਾਹਾ, 30 ਮਈ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਤੀਰਅੰਦਾਜੀ ਵਿਚ ਵਿਸ਼ਵ ਪ੍ਰਸਿੱਧ ਅਵਨੀਤ ਕੌਰ ਦੇ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਏਕਾਤ ਮੋਂਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਸ਼ਵ ਪ੍ਰਸਿੱਧ ਖਿਡਾਰਨ ਅਵਨੀਤ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜ ਦਾ ਸਰਵਉਚ ਪੁਰਸਕਾਰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾ ਦੱਸਿਆ ਕਿ ਵਿਸ਼ਵ ਯੂਥ ਖੇਡਾਂ ਵਿਚ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਗ਼ਮਾ, ਵਰਡ ਕੱਪ ਵਿਚ ਇਕ ਸੋਨ ਤੇ ਦੋ ਚਾਦੀ ਦੇ ਤਗ਼ਮੇ ਜਿੱਤ ਕਿ ਦੇਸ਼ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਅਵਨੀਤ ਕੌਰ ਦੇ ਸਕੂਲ ਵਿਚ ਪਹੁੰਚਣ 'ਤੇ ਸਮੂਹ ਸਟਾਫ਼ ਵਲੋ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾ ਮੁਕਤ) ਨੇ ਅਵਨੀਤ ਕੌਰ ਨੂੰ ਵਧਾਈ ਦਿੱਤੀ |