12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੈਂਪ

Ad Position 21
No active advertisement
ਅਜੀਤ ਡੈਸਕ 22-06-2026

ਮਲੋਟ, 21 ਜੂਨ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖ਼ਾ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਮੰਡੀ ਹਰਜੀ ਰਾਮ ਦੇ ਸਵਾਮੀ ਰਾਮ ਤੀਰਥ ਪਾਰਕ ਵਿਖੇ ਵਿਸ਼ਾਲ ਯੋਗ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਯੋਗ ਰਾਹੀਂ ਇਕ ਸਿਹਤਮੰਦ, ਸੰਤੁਲਿਤ ਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਯੋਗਾ ਕੈਂਪ ਵਿਚ ਪ੍ਰਸਿੱਧ ਯੋਗਾ ਇੰਸਟਰਕਟਰ ਡਾ. ਜੀਤ ਸਿੰਘ ਹੰਸ ਅਤੇ ਸ੍ਰੀ ਜੈਪਾਲ ਨੇ ਹਾਜ਼ਰੀਨ ਨੂੰ ਯੋਗਾ ਦੀ ਮਹੱਤਤਾ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਯੋਗਾ ਸਿਰਫ਼ ਕਸਰਤ ਨਹੀਂ ਹੈ, ਸਗੋਂ ਸਰੀਰ, ਮਨ ਤੇ ਆਤਮਾ ਵਿਚਕਾਰ ਤਾਲਮੇਲ ਦਾ ਵਿਗਿਆਨ ਹੈ। ਉਨ੍ਹਾਂ ਸਾਰਿਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਧਰਮਪਾਲ ਗੁੰਬਰ ਅਤੇ ਸਕੱਤਰ ਰਾਜਿੰਦਰ ਨਾਗਪਾਲ ਨੇ ਕਿਹਾ ਕਿ ਪ੍ਰੀਸ਼ਦ ਹਮੇਸ਼ਾ ਸਮਾਜ ਭਲਾਈ ਤੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਕਰਵਾਉਂਦੀ ਰਹਿੰਦੀ ਹੈ। ਇਸ ਮੌਕੇ ਖੇਤਰੀ ਸਕੱਤਰ ਰਾਜ ਵਾਟਸ, ਸੂਬਾਈ ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਬੱਬਰ, ਉਪ ਪ੍ਰਧਾਨ ਅਮਰ ਮੁੰਜਾਲ, ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਐਡਵੋਕੇਟ ਸੁਰਿੰਦਰ ਸੇਤੀਆ, ਭਾਜਪਾ ਮੰਡਲ ਪ੍ਰਧਾਨ ਸਤੀਸ਼ ਅਸੀਜਾ, ਜਗਦੀਸ਼ ਸ਼ਰਮਾ, ਦਰਸ਼ਨ ਗੇਰਾ, ਵੇਦ ਬਾਂਸਲ ਸਮੇਤ ਵੱਡੀ ਗਿਣਤੀ ਵਿਚ �ਰਤਾਂ ਤੇ ਪਤਵੰਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਯੋਗਾ ਸੈਸ਼ਨ ਤੋਂ ਬਾਅਦ ਸਾਰੇ ਭਾਗੀਦਾਰਾਂ ਨੂੰ ਸਿਹਤਮੰਦ ਹਲਦੀ ਵਾਲਾ ਦੁੱਧ, ਸ਼ਹਿਦ, ਬਿਸਕੁਟ ਤੇ ਕੇਲੇ ਵੰਡੇ ਗਏ। ਖੇਤਰੀ ਸਕੱਤਰ ਰਾਜ ਵਾਟਸ ਨੇ ਸਫ਼ਲ ਸਮਾਗਮ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਮੈਂਬਰਾਂ, ਨਾਗਰਿਕਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਸਤੀਸ਼ ਅਸੀਜਾ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਸੇਵਾ ਤੇ ਲੋਕ ਭਲਾਈ ਕਾਰਜਾਂ ਦੀ ਪ੍ਰਸੰਸਾ ਕੀਤੀ। ਅੰਤ ਵਿਚ ਯੋਗਾ ਇੰਸਟਰਕਟਰ ਡਾ. ਜੀਤ ਸਿੰਘ ਹੰਸ ਅਤੇ ਸ੍ਰੀ ਜੈਪਾਲ ਨੂੰ ਭਾਰਤ ਵਿਕਾਸ ਨਾਲ ਸਨਮਾਨਿਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਕਿਰਤੀ ਕਿਸਾਨ ਯੂਨੀਅਨ ਪਿੰਡ ਤਖ਼ਤਮਲਾਣਾ ਇਕਾਈ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਨਗਰ ਨਿਗਮ ਵਲੋਂ ਬੱਸ ਅੱਡਾ ‘ਚ ਇਲਾਕੇ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ
Ad Position 24