ਮਲੋਟ ਬਲੱਡ ਗਰੁੱਪ ਨੂੰ ਮਿਲੇ ਸਟੇਟ ਐਵਾਰਡ
ਮਲੋਟ, 6 ਅਕਤੂਬਰ (ਪਾਟਿਲ)-ਸਮਾਜ ਸੇਵਾ ਤੇ ਖ਼ੂਨਦਾਨ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਮਲੋਟ ਬਲੱਡ ਗਰੁੱਪ ਨੂੰ 51ਵੇਂ ਤੇ 52ਵੇਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਲਡ ਬਲੱਡ ਡੋਨਰ ਡੇਅ ਸੰਬੰਧੀ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾ.
ਮਲੋਟ, 6 ਅਕਤੂਬਰ (ਪਾਟਿਲ)-ਸਮਾਜ ਸੇਵਾ ਤੇ ਖ਼ੂਨਦਾਨ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਮਲੋਟ ਬਲੱਡ ਗਰੁੱਪ ਨੂੰ 51ਵੇਂ ਤੇ 52ਵੇਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਲਡ ਬਲੱਡ ਡੋਨਰ ਡੇਅ ਸੰਬੰਧੀ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਾਕਸ਼ੀ ਸੁਹਾਣੀ ਆਈ.ਏ.ਐਸ. ਅਤੇ ਐਸ.ਬੀ.ਟੀ.ਸੀ. ਮੈਂਬਰ ਸੁਨੀਤਾ ਭਗਤ ਵਲੋਂ ਸਨਮਾਨ ਪ੍ਰਦਾਨ ਕੀਤੇ ਗਏ। ਮਲੋਟ ਬਲੱਡ ਗਰੁੱਪ ਦੇ ਮੈਂਬਰ ਪ੍ਰੇਮ ਕੁਮਾਰ ਨੂੰ ਹੈਂਡੀਕੈਪਡ ਕੋਟੇ ਤਹਿਤ 25 ਤੋਂ ਵੱਧ ਵਾਰ ਖ਼ੂਨਦਾਨ ਕਰਨ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੀ.ਬੀ.ਜੀ. ਵੈੱਲਫ਼ੇਅਰ ਕੋਟਕਪੂਰਾ ਦੇ ਸਹਿਯੋਗੀ ਵਜੋਂ ਖ਼ੂਨਦਾਨ ਮੁਹਿੰਮ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਮਲੋਟ ਬਲੱਡ ਗਰੁੱਪ ਨੂੰ ਵੀ ਸਟੇਟ ਐਵਾਰਡ ਦਿੱਤਾ ਗਿਆ। ਚੇਅਰਮੈਨ ਚਿੰਟੂ ਬਠਲਾ ਨੇ ਦੱਸਿਆ ਕਿ ਪੀ.ਬੀ.ਜੀ. ਵੈੱਲਫ਼ੇਅਰ ਵਲੋਂ ਇਕ ਸਾਲ ਦੌਰਾਨ ਲਗਪਗ 9,000 ਯੂਨਿਟ ਖ਼ੂਨਦਾਨ ਕਰਵਾਇਆ ਗਿਆ, ਜਿਸ ਵਿਚ ਮਲੋਟ ਬਲੱਡ ਗਰੁੱਪ ਨੇ ਵੀ ਸਰਗਰਮ ਸਹਿਯੋਗ ਦਿੱਤਾ। ਇਹ ਸਨਮਾਨ ਚੇਅਰਮੈਨ ਚਿੰਟੂ ਬਠਲਾ ਨੇ ਪ੍ਰਾਪਤ ਕੀਤਾ। ਇਸ ਮੌਕੇ ਚਿੰਟੂ ਬਠਲਾ, ਪ੍ਰੇਮ ਕੁਮਾਰ ਅਤੇ ਰਵੀ ਕੁਮਾਰ ਨੇ ਸਨਮਾਨ ਹਾਸਿਲ ਕੀਤਾ। ਮੈਂਬਰਾਂ ਨੇ ਐਵਾਰਡ ਨੂੰ ਖ਼ੂਨਦਾਨ ਅਤੇ ਸਮਾਜ ਸੇਵਾ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਣਾ ਦੱਸਿਆ।