20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪਹਿਲੀ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਔਰਤਾਂ ਸਾਵਿੱਤਰੀ ਬਾਈ ਦੇ ਜੀਵਨ ਤੇ ਸੰਘਰਸ਼ ਤੋਂ ਸੇਧ ਲੈਣ-ਮਨਪ੍ਰੀਤ ਮਹਿਨਾਜ਼

Ad Position 21
No active advertisement
ਅਜੀਤ ਡੈਸਕ 06-01-2026
ਮਾਨਸਾ, 5 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਸੱਦਾ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਦੇਸ਼ ਦੀ ਪਹਿਲੀ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਨੂੰ ਸਮਰਪਿਤ 8ਵੀਂ ਸਾਲਾਨਾ ਵਿਚਾਰ ਚਰਚਾ ਕਰਵਾਈ ਗਈ | ਜ਼ਿਕਰਯੋਗ ਹੈ ਕਿ ਉਪਰੋਕਤ ਸਕੂਲ 'ਚ ਇਸ ਅਧਿਆਪਕਾ ਦਾ ਬੁੱਤ ਵੀ ਸਥਾਪਿਤ ਹੈ | ਮੁੱਖ ਬੁਲਾਰੇ ਡਾ. ਜਸਵੰਤ ਰਾਏ ਜ਼ਿਲ੍ਹਾ ਖੋਜ ਅਫ਼ਸਰ ਹੁਸ਼ਿਆਰਪੁਰ ਨੇ ਫੂਲੇ ਦੇ ਜੀਵਨ ਸੰਘਰਸ਼ 'ਤੇ ਗੱਲ ਰੱਖੀ ਗਈ | ਉਨ੍ਹਾਂ ਦੱਸਿਆ ਕਿ ਸਾਵਿੱਤਰੀ ਬਾਈ ਦਾ ਵਿਆਹ 10 ਸਾਲਾਂ ਦੀ ਬਾਲ ਉਮਰ ਵਿਚ ਜੋਤੀਬਾ ਫੂਲੇ ਨਾਲ ਕਰ ਦਿੱਤਾ ਗਿਆ, ਜਿਨ੍ਹਾਂ ਦੀ ਖ਼ੁਦ ਹੀ ਉਮਰ ਉਸ ਵੇਲੇ 14 ਸਾਲ ਸੀ | ਉਨ੍ਹਾਂ ਦੱਸਿਆ ਕਿ ਕਾਲੇ ਸਮਿਆਂ ਦੌਰਾਨ ਜਦੋਂ ਅÏਰਤਾਂ ਦੀ ਪੜ੍ਹਾਈ ਕਰਵਾਉਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਸੀ, ਫੂਲੇ ਜੋੜੀ ਨੇ ਆਪਣੀ ਸਾਰੀ ਉਮਰ ਅÏਰਤਾਂ ਦੀ ਸਿੱਖਿਆ ਅਤੇ ਬ੍ਰਾਹਮਣਵਾਦ, ਪਿੱਤਰਸੱਤਾ ਅਤੇ ਮਨੁੱਖ ਵਿਰੋਧੀ ਕਦਰਾਂ-ਕੀਮਤਾਂ ਖ਼ਿਲਾਫ਼ ਸੰਘਰਸ਼ ਕਰਨ ਨੂੰ ਸਮਰਪਿਤ ਕਰ ਦਿੱਤੀ | ਉਨ੍ਹਾਂ ਦੋਵਾਂ ਨੇ ਫ਼ਾਤਿਮਾ ਸ਼ੇਖ, ਸਗੁਨਾ ਬਾਈ ਦੇ ਨਾਲ ਮਿਲ ਕੇ ਪੂਨੇ ਅਤੇ ਆਸੇ-ਪਾਸੇ 18 ਸਕੂਲ ਖੋਲ੍ਹੇ | ਜੀਵਨ ਦੇ ਆਖ਼ਰੀ ਦਿਨਾਂ ਦੌਰਾਨ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਨੇ 'ਚ ਫੈਲੀ ਪਲੇਗ ਤੋਂ ਪੀੜਤ ਲੋਕਾਂ ਦੀ ਸਾਂਭ-ਸੰਭਾਲ ਕਰਨ 'ਚ ਲੱਗੇ ਹੋਏ ਸਨ | ਇਸੇ ਦੌਰਾਨ ਉਹ ਖ਼ੁਦ ਵੀ ਪਲੇਗ ਦੀ ਲਪੇਟ 'ਚ ਆ ਗਏ | ਮਨਪ੍ਰੀਤ ਮਹਿਨਾਜ਼ ਸਹਾਇਕ ਪ੍ਰੋਫ਼ੈਸਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਅਜੋਕੇ ਸਮੇਂ ਅÏਰਤਾਂ ਨੂੰ ਆਪਣੀ ਸਮਾਜਕ-ਪਰਿਵਾਰਕ ਜ਼ਿੰਦਗੀ ਵਿਚ ਦਰਪੇਸ਼ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਨੂੰ ਨਜਿੱਠਣ ਲਈ ਸਾਵਿੱਤਰੀ ਜਿਹੀਆਂ ਨਾਇਕਾਵਾਂ ਦੇ ਜੀਵਨ ਅਤੇ ਸੰਘਰਸ਼ ਤੋਂ ਸੇਧ ਲੈਣ ਦੀ ਗੱਲ ਕੀਤੀ | ਸਕੂਲ ਮੁਖੀ ਅਮੋਲਕ ਡੇਲੂਆਣਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਭਵਿੱਖ 'ਚ ਇਹ ਸਮਾਗਮ ਕਰਵਾਉਣ ਦਾ ਨਿਸ਼ਚਾ ਦੁਹਰਾਇਆ | ਇਸ ਮੌਕੇ ਸਮਾਜਿਕ ਕਾਰਕੁਨ ਹਰਿੰਦਰ ਸਿੰਘ ਮਾਨਸ਼ਾਹੀਆ, ਸਾਂਵਲ ਧਾਮੀ, ਸੁਖਦਰਸ਼ਨ ਸਿੰਘ ਨੱਤ, ਸਿਕੰਦਰ ਘਰਾਂਗਣਾ, ਕੁਲਵਿੰਦਰ ਬੱਛੋਆਣਾ, ਗੁਰਲਾਲ ਗੁਰਨੇ, ਜੁਗਰਾਜ ਸਿੰਘ, ਗੁਰਪਿਆਰ ਕੋਟਲੀ, ਪ੍ਰੋ. ਕੁਮਾਰ ਸ਼ੁਸ਼ੀਲ, ਡਾ. ਸੰਦੀਪ ਸਿੰਘ, ਹਰਦੀਪ ਸਿੱਧੂ, ਅੱਕੀ ਦੇਵੀ, ਕੁਲਵੰਤ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ ਏਕਤਾ (ਡਕੌਂਦਾ) ਦੇ ਵਿਰੋਧ ਸਦਕਾ ਜ਼ਮੀਨ ਦੀ ਕੁਰਕੀ ਟਲੀ ਅਗਲੀ ਖ਼ਬਰ ਦੇਸੀ ਸ਼ਰਾਬ ਸਮੇਤ ਵਿਅਕਤੀ ਕਾਬੂ
Ad Position 24