ਝੁਨੀਰ, 5 ਜਨਵਰੀ (ਸੰਜੀਵ ਸਿੰਗਲਾ)- ਨੇੜਲੇ ਪਿੰਡ ਟਾਂਡੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ)ਦੇ ਵਿਰੋਧ ਸਦਕਾ ਕਿਸਾਨ ਦੀ ਜਮੀਨ ਨਿਲਾਮ ਨਹੀਂ ਹੋ ਸਕੀ | ਵਰਨਣਯੋਗ ਹੈ ਕਿ ਕਿਸਾਨ ਹਰਬੰਸ ਸਿੰਘ ਵਲੋਂ ਇੱਕ ਆੜਤੀਏ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੇ ਬਦਲੇ ਆੜਤੀਏ ਨੇ ਚੈੱਕ ਬਾਉਂਸ ਦਾ ਕੇਸ ਲਗਾਇਆ ਸੀ | ਆੜਤੀਏ ਨੇ ਅਦਾਲਤ ਰਾਹੀ ਉਸ ਦੀ ਡੇਢ ਏਕੜ ਜਮੀਨ ਅਟੈਚ ਕਰਵਾ ਕੇ ਤਹਿਸੀਲਦਾਰ ਸਰਦੂਲਗੜ੍ਹ ਦੀ ਹਾਜ਼ਰੀ 'ਚ ਜਮੀਨ ਦੀ ਖੁਦ ਨਿਲਾਮੀ ਦੀ ਬੋਲੀ ਦੇਣ ਦਾ ਅਧਿਕਾਰ ਵੀ ਪ੍ਰਾਪਤ ਕਰ ਲਿਆ | ਕਿਸਾਨਾਂ ਵਲੋਂ ਇਕੱਠ ਕਰ ਕੇ ਨਿਲਾਮੀ ਦਾ ਤਿੱਖਾ ਵਿਰੋਧ ਕੀਤਾ ਗਿਆ, ਜਿਸ ਕਰ ਕੇ ਅਧਿਕਾਰੀ ਤੇ ਆੜਤੀਆ ਬੇਰੰਗ ਵਾਪਿਸ ਮੁੜ ਗਏ | ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸੇ ਵੀ ਕਿਸਾਨ ਦੀ ਕਰਜੇ ਬਦਲੇ ਜਮੀਨ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਬਲਕਾਰ ਸਿੰਘ ਚਹਿਲਾਂਵਾਲੀ, ਹਰਬੰਸ ਸਿੰਘ ਟਾਂਡੀਆਂ, ਤਾਰਾ ਚੰਦ ਬਰੇਟਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਸਤਪਾਲ ਸਿੰਘ ਬਰ੍ਹੇ, ਤੇਜਾ ਸਿੰਘ ਰਾਮਾਂਨੰਦੀ, ਗੁਰਮੇਲ ਸਿੰਘ ਮਾਖਾ, ਕੁਲਦੀਪ ਸਿੰਘ ਚਹਿਲਾਂਵਾਲੀ, ਤਿੱਤਰ ਸਿੰਘ ਟਾਂਡੀਆਂ, ਬਿੰਦਰ ਸਿੰਘ ਪੈਰੋਂ, ਬਾਬੂ ਸਿੰਘ ਘੁੱਦੂਵਾਲਾ, ਰਾਜਿੰਦਰ ਸਿੰਘ ਚਹਿਲ, ਬਲਦੇਵ ਸਿੰਘ ਪਿਪਲੀਆਂ, ਗੁਰਮੇਲ ਸਿੰਘ ਜਲਵੇੜਾ, ਜੱਗਾ ਸਿੰਘ ਰਾਮਾਂਨੰਦੀ ਆਦਿ ਹਾਜਰ ਸਨ |