26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਬਠਿੰਡਾ, 28 ਜਨਵਰੀ (ਵਲ੍ਹਾਣ):- ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਏਅਰਪੋਰਟ ਡਾਇਰੈਕਟਰ ਅਮਿਤ ਤੋਮਰ ਸਨ, ਜਿਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਪਰੰਤ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਮੈਂਬਰ ਸਲਾਹਕਾਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ¢ ਇਸ ਮੌਕੇ ਇਕ ਕ੍ਰਿਕਟ ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਗਿਆ¢ ਜਿਸ ਵਿਚ ਪੰਜਾਬ ਪੁਲਿਸ ਅਤੇ ਏਅਰਪੋਰਟ ਅਥਾਰਟੀ ਦੀਆਂ ਟੀਮਾਂ ਵਿਚਕਾਰ ਇਕ ਸ਼ਾਨਦਾਰ ਮੈਚ ਹੋਇਆ, ਜਿਸ ਵਿਚ ਏਅਰਪੋਰਟ ਅਥਾਰਟੀ ਦੀ ਜੇਤੂ ਟੀਮ ਨੂੰ ਸ਼ਕਤੀ ਮਿੱਤਲ ਅਤੇ ਡਾ. ਵਿਰਕ ਕਲਾਂ ਨੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ¢ ਇਸ ਮੌਕੇ ਵਿਪੁਲ ਸਹਾਰਨ, ਨੀਰਜ ਸੋਲੰਕੀ, ਸੁਰੱਖਿਆ ਇੰਚਾਰਜ ਇੰਸਪੈਕਟਰ ਦੇਵੇਂਦਰ, ਅਲਾਇੰਸ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰ ਸ਼੍ਰੀ ਭਾਰਦਵਾਜ ਨੇ ਪ੍ਰੋਗਰਾਮ ਕਰਵਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ¢
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ <br/> ਅਗਲੀ ਖ਼ਬਰ ਬੱਚਿਆਂ ਦੇ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਮਾਪਿਆਂ ਨੂੰ ਕੀਤਾ ਜਾਵੇਗਾ ਪ੍ਰੇਰਿਤ-ਡੀ. ਸੀ.
Ad Position 24