ਮਾਨਸਾ, 28 ਜਨਵਰੀ (ਸ.ਰਿ.)- ਮਜ਼੍ਹਬੀ ਸਿੱਖ ਸਮਾਜ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਸੰਮੇਲਨ 31 ਜਨਵਰੀ ਨੂੰ ਸਵੇਰੇ 10 ਵਜੇ ਸਥਾਨਕ ਪੈਨਸ਼ਨਰ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਰਸ਼ਨ ਸਿੰਘ ਸੰਗਰ ਨੇ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਰੰਘਰੇਟਾ ਦਲ ਪੰਜਾਬ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਕਾਰਕੁਨ ਤੇ ਵਿਚਾਰਵਾਨ ਸ਼ਾਮਿਲ ਹੋਣਗੇ |