ਮਾਨਸਾ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸ਼ਾਨਦਾਰ ਸੇਵਾਵਾਂ, ਅਦਾਲਤੀ ਕੇਸਾਂ 'ਚ ਮਜ਼ਬੂਤ ਪੈਰਵਾਈ ਕਰਨ ਬਦਲੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਮਾਨਸਾ ਵਲੋਂ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਮੀਨਾ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਇਹ ਗੌਰਵਮਈ ਸਨਮਾਨ ਮਿਲਿਆ ਹੈ | ਯਾਦਵਿੰਦਰ ਸਿੰਘ ਪੁਲਿਸ ਮਹਿਕਮੇ ਵਿਚ ਵੱਖ-ਵੱਖ ਥਾਵਾਂ 'ਤੇ ਅਨੇਕਾਂ ਪੁਲਿਸ ਵਿੰਗਾਂ 'ਚ ਡਿਊਟੀ ਨਿਭਾਉਂਦੇ ਆ ਰਹੇ ਹਨ ਅਤੇ ਅੱਜ-ਕੱਲ੍ਹ ਉਹ ਐਸ. ਐਸ. ਪੀ. ਦਫ਼ਤਰ ਮਾਨਸਾ ਵਿਖੇ ਸਿਵਲ ਸੂਟ ਬਰਾਂਚ 'ਚ ਡਿਊਟੀ ਨਿਭਾਅ ਰਹੇ ਹਨ | ਐਸ. ਐਸ. ਪੀ. ਨੇ ਉਨ੍ਹਾਂ ਨੂੰ ਇਹ ਸਨਮਾਨ ਮਿਲਣ 'ਤੇ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ | ਇਸ ਮੌਕੇ ਡੀ.ਐਸ.ਪੀ. (ਸਥਾਨਕ) ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ |