22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਠਿੰਡਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 11-04-2026
ਰਾਮਪੁਰਾ ਫੂਲ, 10 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਇਜਲਾਸ ਮੁਹਿੰਮ ਸੰਪੂਰਨ ਕਰਨ ਉਪਰੰਤ ਬਠਿੰਡਾ ਜ਼ਿਲ੍ਹਾ ਕਮੇਟੀ ਦੀ ਪਹਿਲੀ ਮੀਟਿੰਗ ਰਾਮਪੁਰਾ ਫੂਲ ਸਥਿਤ ਜਥੇਬੰਦੀ ਦੇ ਦਫਤਰ ਵਿਖੇ ਹੋਈ | ਇਸ ਮੌਕੇ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕੀਤੀ ਜਦਕਿ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਲੋਕ ਘੋਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਮੀਟਿੰਗ ਦੀ ਆਰੰਭੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਵਲੋਂ ਹਾਜ਼ਰ ਕਿਸਾਨ ਆਗੂਆਂ ਨੂੰ ਆਪੋ ਆਪਣੇ ਖੇਤਰਾਂ ਅਧੀਨ ਪਿੰਡਾਂ ਅੰਦਰ ਨੁਕਸਾਨੀ ਫ਼ਸਲ ਦੇ ਅੰਕੜੇ ਇਕੱਠੇ ਕਰਨ ਲਈ ਆਖਿਆ ਗਿਆ ਤਾਂ ਜੋ ਉਸ ਸੰਬੰਧੀ ਰਿਪੋਰਟ ਤਿਆਰ ਕਰਕੇ ਮੁਆਵਜ਼ਾ ਲੈਣ ਲਈ ਅਗਲੇ ਪੜਾਵਾਂ ਵੱਲ ਵਧਿਆ ਜਾ ਸਕੇ | ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫ਼ਸਲ ਉੱਪਰ ਕੁਦਰਤੀ ਕਰੋਪੀ ਤਹਿਤ ਭਾਰੀ ਗੜੇਮਾਰੀ ਜਾਂ ਸ਼ਾਰਟ ਸਰਕਟ ਵਰਗੀਆਂ ਘਟਨਾਵਾਂ ਕਰਕੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਲਈ ਪੰਜਾਬ ਸਰਕਾਰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰੇ ਤਾਂ ਜੋ ਪੀੜਤ ਕਿਸਾਨਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਆਖਿਆ ਕਿ ਇਕ ਤਾਂ ਕਿਸਾਨ ਉੱਪਰ ਪਹਿਲਾਂ ਹੀ ਵੱਡੀਆਂ ਮਾਰਾਂ ਪੈ ਰਹੀਆਂ ਹਨ ਤੇ ਦੂਸਰਾ ਕੁਦਰਤੀ ਸੰਕਟਾਂ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਵੀ ਵਿਗੜੀ ਹੋਈ ਹੈ | ਇਸ ਮੌਕੇ ਪਿੰਡ ਸੰਦੋਹਾ ਤੋਂ ਸੰਬੰਧਿਤ ਕਿਸਾਨ ਗੋਰਾ ਸਿੰਘ ਜਿਸ ਦੀ ਕਣਕ ਦੀ ਫ਼ਸਲ ਨੂੰ ਸ਼ਾਰਟ ਸਰਕਟ ਕਰਕੇ ਅੱਗ ਲੱਗਣ ਮਗਰੋਂ ਉਸ ਦੀ 4 ਏਕੜ ਦੇ ਕਰੀਬ ਕਣਕ ਸੜਕੇ ਸੁਆਹ ਬਣ ਗਈ ਹੈ ਜਿਸ ਤਹਿਤ ਉਕਤ ਕਿਸਾਨ ਨੂੰ ਸਥਾਨਕ ਪ੍ਰਸ਼ਾਸਨ ਆਪਣੇ ਪੱਧਰ ਉੱਪਰ ਕਾਰਵਾਈ ਭੇਜ ਕੇ ਉਕਤ ਕਿਸਾਨ ਨੂੰ ਵੀ ਜਲਦ ਮੁਆਵਜ਼ਾ ਜਾਰੀ ਕਰੇ | ਇਸ ਮੌਕੇ ਮੀਟਿੰਗ ਦੌਰਾਨ ਕਿਸਾਨ ਆਗੂਆਂ ਗੋਰਾ ਡਿਖ, ਦਰਸ਼ਨ ਢਿੱਲੋਂ ਫੂਲ, ਕਰਮਜੀਤ ਜੇਈ ਭਗਤਾ, ਗੁਰਪ੍ਰੀਤ ਢਿਪਾਲੀ, ਬੂਟਾ ਬਾਜਵਾ ਕੋਠਾਗੁਰੂ, ਬੇਅੰਤ ਜੰਡਾਂਵਾਲਾ, ਭੋਲਾ ਸਿੰਘ ਢੱਡੇ, ਦਲਬੀਰ ਸਿੰਘ, ਬੂਟਾ ਸਿੰਘ ਢਿਪਾਲੀ, ਦਲਜੀਤ ਸਿੰਘ ਡਿਖ, ਕੌਰ ਸਿੰਘ ਢਿਪਾਲੀ, ਗੁਰਜੰਟ ਰਾਮਪੁਰਾ, ਮਿੱਠੂ ਵੈਦ ਮਹਿਰਾਜ, ਸੁਖਦੇਵ
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਆਪ ਦੇ ਕਿਸਾਨ ਵਿੰਗ ਨੂੰ ਕੀਤਾ ਅੱਖੋਂ-ਪਰੋਖੇ, ਕਿਸਾਨ ਸਿਖਲਾਈ ਮੇਲੇ 'ਚ ਨਹੀਂ ਦਿੱਤਾ ਸੱਦਾ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਐਨ.ਐਸ.ਏ. 'ਚ ਵਾਧਾ ਕਰਨ ਲਈ ਸਰਕਾਰ ਸਾਜ਼ਿਸ਼ਾਂ ਰਚ ਰਹੀ- ਐਡਵੋਕੇਟ ਖਾਰਾ <br/>
Ad Position 24