23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਈ ਅੰਮਿ੍ਤਪਾਲ ਸਿੰਘ ਦੇ ਐਨ.ਐਸ.ਏ. 'ਚ ਵਾਧਾ ਕਰਨ ਲਈ ਸਰਕਾਰ ਸਾਜ਼ਿਸ਼ਾਂ ਰਚ ਰਹੀ- ਐਡਵੋਕੇਟ ਖਾਰਾ <br/>

Ad Position 21
No active advertisement
ਅਜੀਤ ਡੈਸਕ 11-04-2026
ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਡਿਬਰੂਗੜ ਦੀ ਜੇਲ੍ਹ 'ਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਦੀ ਹਰੀ ਨੌਂ ਕਤਲ ਕੇਸ 'ਚ ਅਦਾਲਤੀ ਪੈਰਵਾਈ ਕਰ ਰਹੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਸਰਕਾਰ ਭਾਈ ਹੋਰਾਂ 'ਤੇ ਲੱਗੇ ਐਨ.ਐਸ. ਏ. ਵਿਚ ਵਾਧਾ ਕਰਨ ਲਈ ਸਾਜ਼ਿਸ਼ਾਂ ਰਚੀ ਰਹੀ ਹੈ | ਉਨ੍ਹਾਂ ਕਿਹਾ ਕਿ ਹਰੀ ਨੌਂ ਕਤਲ ਕੇਸ 'ਚ ਅੰਮਿ੍ਤਪਾਲ ਸਿੰਘ ਦੇ ਸਾਥੀ ਤੇ ਗੋਇੰਦਵਾਲ ਜੇਲ੍ਹ 'ਚ ਬੰਦ ਵਰਿੰਦਰ ਸਿੰਘ ਫ਼ੌਜੀ ਵਲੋਂ ਭਾਈ ਹੋਰਾਂ ਦੇ ਖਿਲਾਫ ਗਵਾਹੀ ਦੇਣ ਦਾ ਪ੍ਰਚਾਰ ਝੂਠਾ ਹੈ | ਐਡਵੋਕੇਟ ਖਾਰਾ ਨੇ ਕਿਹਾ ਕਿ ਉਨ੍ਹਾਂ ਨੇ ਵਰਿੰਦਰ ਸਿੰਘ ਫ਼ੌਜੀ ਨਾਲ ਮੁਲਾਕਾਤ ਕਰਕੇ ਉਕਤ ਗਵਾਹੀ ਬਾਰੇ ਜਾਣਿਆਂ ਗਿਆ ਤਾਂ ਉਨ੍ਹਾਂ ਨੇ ਸ਼ਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਗਵਾਹੀ ਨਹੀਂ ਭਰੀ ਹੈ ਤੇ ਨਾ ਹੀ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਹੈ | ਉਹ ਡਟ ਕੇ ਅੰਮਿ੍ਤਪਾਲ ਸਿੰਘ ਦੇ ਨਾਲ ਖੜੇ ਹਨ ਤੇ ਕਦੇ ਵੀ ਉਨ੍ਹਾਂ ਦੇ ਖਿਲਾਫ ਜਾਣ ਜਾਂ ਉਨ੍ਹਾਂ ਦੇ ਵਿਰੱੁਧ ਗਵਾਹੀ ਭਰਨ ਬਾਰੇ ਸੋਚ ਵੀ ਨਹੀਂ ਸਕਦੇ ਹਨ | ਵਕੀਲ ਖਾਰਾ ਨੇ ਕਿਹਾ ਕਿ ਫ਼ੌਜੀ ਦੀ ਮਾਤਾ ਸਿਮਰਨਜੀਤ ਕੌਰ ਨੇ ਗਵਾਹੀ ਦੇਣ ਦੀ ਗੱਲ ਨੂੰ ਬਿਲਕੁਲ ਝੂਠ ਦੱਸਿਆ ਤੇ ਸਿਰੇ ਤੋਂ ਨਕਾਰਿਆ | ਖਾਰਾ ਨੇ ਕਿਹਾ ਕਿ ਸਿੱਖ ਕੌਮ ਨੂੰ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਤੇ ਅੰਮਿ੍ਤਪਾਲ ਸਿੰਘ ਦੇ ਨਾਲ ਡੱਟ ਕੇ ਖੜ੍ਹਨ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਰਣਜੋਧ ਸਿੰਘ ਭੁੱਲਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਠਿੰਡਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਦੇਵੀ ਦਿਆਲ ਭਾਜਪਾ ਤਲਵੰਡੀ ਸਾਬੋ ਮੰਡਲ ਦਾ ਪ੍ਰਧਾਨ ਨਿਯੁਕਤ, ਜ਼ਿਲ੍ਹਾ ਪ੍ਰਧਾਨ ਮਲੂਕਾ ਤੇ ਪਰਮਪਾਲ ਸਿੱਧੂ ਵਲੋਂ ਸਨਮਾਨ
Ad Position 24