ਭੀਖੀ, 26 ਜੁਲਾਈ (ਬਲਕਾਰ ਸਿੰਘ ਸਹੋਤਾ)- ਸਥਾਨਕ ਜੈ ਦੁਰਗਾ ਕੰਪਿਊਟਰ ਇੰਸਟੀਚਿਊਟ ਅਤੇ ਕੋਚਿੰਗ ਸੈਂਟਰ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਇੰਸਟੀਚਿਊਟ ਦੀਆਂ ਸਿੱਖਿਆਰਥਣਾਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਉੱਥੇ ਪੰਜਾਬੀ ਲੋਕ ਗਾਇਕਾ ਰੁਪਿੰਦਰ ਰਿੰਪੀ ਅਤੇ ਪ੍ਰੀਤੋ ਬਠਿੰਡਾ ਮਲਵਈ ਗਿੱਧੇ ਗਰੁੱਪ ਨੇ ਲੋਕ ਬੋਲੀਆਂ ਰਾਹੀ ਲੜਕੀਆਂ ਨੂੰ ਪੰਜਾਬੀ ਵਿਰਸੇ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣੂ ਕਰਵਾਇਆ। ਸੰਸਥਾ ਦੀ ਪ੍ਰਬੰਧਕ ਅਮਨਦੀਪ ਕੌਰ ਨੇ ਕਿਹਾ ਕਿ ਸਿੱਖਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਈਵੈਂਟ ਕਰਵਾਏ ਜਾਂਦੇ ਹਨ ਤਾਂ ਜੋ ਅਕਾਦਮਿਕ ਸਿੱਖਿਆਂ ਤੋਂ ਇਲਾਵਾ ਦੂਸਰੇ ਮਹੱਤਵਪੂਰਨ ਵਿਸ਼ਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਸੰਸਥਾ ਦੇ ਸੈਟਰਹੈੱਡ ਤੋਂ ਇਲਾਵਾ ਸਿੱਖਿਆਰਥਣਾਂ ਤੇ ਪਤਵੰਤੇ ਹਾਜ਼ਰ ਸਨ।
ਜੈ ਦੁਰਗਾ ਕੰਪਿਊਟਰ ਇੰਸਟੀਚਿਊਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਅਜੀਤ ਡੈਸਕ
27-07-2026