ਰਾਮਾਂ ਮੰਡੀ, 26 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਨੂੰ ਸੂਚਨਾ ਮਿਲਣ ’ਤੇ ਪਰਿਵਾਰ ਦੇ ਮੈਂਬਰ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ ਤਾਂ ਸੰਸਥਾ ਵਲੋਂ ਉਸੇ ਸਮੇਂ ਪਰਿਵਾਰ ਦੇ ਮੈਂਬਰ ਦੀ ਆਕਸੀਜਨ ਨੂੰ ਪੂਰਾ ਕਰਨ ਲਈ ਸੰਸਥਾ ਵਲੋਂ ਆਕਸੀਜਨ ਮਸ਼ੀਨ ਲਗਾਈ ਗਈ। ਪਰਿਵਾਰ ਵਲੋਂ ਸੰਸਥਾ ਦੇ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਕਿਹਾ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਸੰਸਥਾ ਵਲੋਂ ਧੰਨਵਾਦ ਕਰਦੇ ਹਾਂ ਦਾਨੀ ਸੱਜਣਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਸੰਸਥਾ ਦੇ ਡਾਕਟਰ ਅਮਿਤੋਸ ਵਿਸ਼ਵਾਸ, ਐਡਵੋਕੇਟ ਸਿਮਰ ਰੋਮਾਣਾ ਆਦਿ ਹਾਜ਼ਰ ਸਨ।
ਲੋਕ ਭਲਾਈ ਸੇਵਾ ਸੰਮਤੀ ਦਾ ਮੁੱਖ ਮੰਤਵ ਲੋੜਵੰਦਾਂ ਦੀ ਸੇਵਾ- ਵਿਸ਼ਾਲ ਲੈਹਰੀ
ਅਜੀਤ ਡੈਸਕ
27-07-2026