02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 28-07-2026

ਮਾਨਸਾ, 27 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਕਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਾਲਸੀ ਨੂੰ ਰੱਦ ਕਰਵਾਉਣ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਨੀਤੀ ਅਸਿੱਧੇ ਰੂਪ ‘ਚ ਸਮਾਜ ‘ਚ ਅਰਾਜਕਤਾ ਅਤੇ ਨਸ਼ਿਆਂ ਦੇ ਸੇਵਨ ਦੇ ਕੇਸਾਂ ‘ਚ ਵਾਧਾ ਕਰਨ ‘ਚ ਵੀ ਰੋਲ ਨਿਭਾਅ ਰਹੀ ਹੈ। ਅੱਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸਿੰਗਲਾ, ਗੌਰੀ ਸ਼ੰਕਰ, ਪ੍ਰਿੰਸ, ਸਮਸ਼ੇਰ ਸਿੰਘ ਖੋਖਰ, ਕੈਪਟਨ ਦਰਸ਼ਨ ਸਿੰਘ, ਅਜੀਤ ਮਹਿੰਦਰ ਸਿੰਘ, ਅਭਿਸ਼ੇਕ ਰਿਸ਼ੀ, ਗੁਰਦੀਪ ਸਿੰਘ, ਸ਼ੁਭਮ ਗੋਇਲ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਰਾਜ ਕਮਲ ਸ਼ਰਮਾ, ਦਰਸ਼ਨ ਸਿੰਘ ਚਹਿਲ, ਅਵਤਾਰ ਸਿੰਘ ਪੰਧੇਰ, ਜਗਤਾਰ ਸਿੰਘ ਚਹਿਲ, ਨੀਸ਼ ਗਰਗ, ਹਰਭਵਰੀਤ ਕੌਰ, ਅਮਰਿੰਦਰ ਸਿੰਘ ਮਾਨ, ਰਾਜਿੰਦਰਪਾਲ ਕੌਰ, ਕੁਲਜੀਤ ਕੌਰ, ਹਰਸਿਮਰਨ ਕੌਰ, ਸਾਹਿਲ ਸਿੰਗਲਾ, ਕ੍ਰਿਸ਼ਨ ਗਰਗ, ਹਰਦੀਪ ਸਿੰਘ ਮਾਨਸ਼ਾਹੀਆ, ਅਨੀਸ਼ ਜਿੰਦਲ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
6ਵੀਂ ਜਮਾਤ ਲਈ ਦਾਖਲਾ ਸ਼ੁਰੂ
ਮਾਨਸਾ, 27 ਜੁਲਾਈ (ਸ.ਰਿ.)- ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਸੈਸ਼ਨ 2027-28 ਲਈ 6ਵੀਂ ਜਮਾਤ ‘ਚ ਦਾਖ਼ਲੇ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ‘ਚ ਸੈਸ਼ਨ 2026-27 ਜ਼ਿਲ੍ਹੇ ਅਧੀਨ 5ਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀ 31 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ। ਪ੍ਰਿੰਸੀਪਲ ਕੁਸੁਮ ਗੁਪਤਾ ਨੇ ਦੱਸਿਆ ਕਿ ਅਪਲਾਈ ਕਰਨ ਲਈ ਵਿਦਿਆਰਥੀ ਦਾ ਜਨਮ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੋਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਮੰਦਰ ਦੀਆਂ ਖਿਡਾਰਨਾਂ ਫੁੱਟਬਾਲ ਮੁਕਾਬਲਿਆਂ ’ਚ ਜੇਤੂ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਦਿੱਲੀ ਸੰਘਰਸ਼ ਦੀ ਜਿੱਤ ਦੇ ਹੱਕ ’ਚ ਜੇਤੂ ਰੈਲੀ ਕੀਤੀ
Ad Position 24
No active advertisement