ਹਿੰਦੂ ਕੰਨਿਆ ਕਾਲਜ ਦੀ ਲਾਇਬ੍ਰੇਰੀ ਰਿਸਟੋਰਰ ਸੁਮਨ ਧਵਨ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ
ਅਜੀਤ ਡੈਸਕ
01-01-2026
ਕਪੂਰਥਲਾ, 31 ਦਸੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਲਾਇਬ੍ਰੇਰੀ ਰਿਸਟੋਰਰ ਸੁਮਨ ਧਵਨ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਆਰੰਭ ਵਿਚ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ, ਆਈ.ਕਿਉ.ਏ.ਸੀ. ਕੋਆਰਡੀਨੇਟਰ ਡਾ. ਰਿੱਤੂ ਗੁਪਤਾ, ਸਟਾਫ਼ ਸਕੱਤਰ ਸੀਮਾ ਠਾਕੁਰ ਤੇ ਸਾਰਿਕਾ ਕਾਂਡਾ ਨੇ ਸੁਮਨ ਧਵਨ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸੀਮਾ ਠਾਕੁਰ ਨੇ ਸੁਮਨ ਧਵਨ ਵਲੋਂ ਸਮਰਪਣ ਤੇ ਸਖ਼ਤ ਮਿਹਨਤ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਲਾਇਬ੍ਰੇਰੀਅਨ ਸ਼ੀਲਾ ਨੇ ਸੁਮਨ ਧਵਨ ਦਾ ਧੰਨਵਾਦ ਕੀਤਾ | ਕਾਲਜ ਦੇ ਸੰਗੀਤ ਵਿਭਾਗ ਦੇ ਸੁਨੀਲ ਨੇ ਸੁਮਨ ਧਵਨ ਦੀ ਵਿਦਾਇਗੀ ਸਬੰਧੀ ਇਕ ਗੀਤ ਪੇਸ਼ ਕੀਤਾ | ਇਸ ਮੌਕੇ ਬੋਲਦਿਆਂ ਡਾ. ਕੁਲਵਿੰਦਰ ਕੌਰ ਨੇ ਸੁਮਨ ਧਵਨ ਦੀ 35 ਵਰਿ੍ਹਆਂ ਦੀ ਸੇਵਾ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਬਾਅਦ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਡਾ. ਅਮਨ ਜੋਤੀ ਨੇ ਮੰਚ ਸੰਚਾਲਨ ਦੇ ਫ਼ਰਜ਼ ਅਦਾ ਕੀਤੇ | ਸਮਾਗਮ ਦੇ ਅੰਤ ਵਿਚ ਸੁਮਨ ਧਵਨ ਨੇ ਕਾਲਜ ਦੀ ਪਿ੍ੰਸੀਪਲ, ਅਧਿਆਪਕਾਂ, ਟੀਚਿੰਗ ਤੇ ਨਾਟ ਟੀਚਿੰਗ ਸਟਾਫ਼ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਡਾ. ਰੂਬਲ ਕਨੌਜੀਆ ਚੇਅਰਪਰਸਨ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |