ਹੁਸੈਨਪੁਰ, 31 ਦਸੰਬਰ (ਤਰਲੋਚਨ ਸਿੰਘ ਸੋਢੀ)-ਪ੍ਰਸਿੱਧ ਖੇਡ ਪ੍ਰਮੋਟਰ ਅਤੇ ਉੱਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਮੈਰੀਪੁਰ ਯੂ. ਕੇ., ਕੁਲਵਿੰਦਰ ਸਿੰਘ ਅਤੇ ਜਰਨੈਲ ਸਿੰਘ ਜੈਲਾ ਦੇ ਸਤਿਕਾਰਯੋਗ ਪਿਤਾ ਹਰਬੰਸ ਸਿੰਘ ਮੈਰੀਪੁਰ ਜਿਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਮੈਰੀਪੁਰ ਵਿਖੇ ਕਰਵਾਈ ਗਈ | ਜਿਸ ਦੌਰਾਨ ਜਿੱਥੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦਿਆਂ ਹਰ ਸਾਹ ਨਾਲ ਗੁਰੂ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਆਗੂਆਂ ਵਲੋਂ ਸਵਰਗੀ ਹਰਬੰਸ ਸਿੰਘ ਮੈਰੀਪੁਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀ ਭੇਟ ਕਰਦਿਆਂ ਬਾਪੂ ਹਰਬੰਸ ਸਿੰਘ ਵਲੋਂ ਜੀਵਨ ਕਾਲ ਵਿਚ ਕੀਤੀ ਸਖ਼ਤ ਮਿਹਨਤ ਅਤੇ ਸਰ ਕੀਤੀਆਂ ਮੰਜ਼ਿਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨਾਂ ਦੇ ਜੀਵਨ ਤੋਂ ਇਕੱਤਰ ਸੰਗਤਾਂ ਨੂੰ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ | ਇਸ ਸ਼ਰਧਾਂਜਲੀ ਸਮਾਰੋਹ ਵਿਚ ਅੰਤਰਰਾਸ਼ਟਰੀ ਕਬੱਡੀ ਕੋਚ ਤਰਲੋਕ ਸਿੰਘ ਮੱਲੀ, ਸੋਨੂੰ ਖ਼ਾਲਸਾ ਮਿੱਤਰ ਕੋਲਡ ਸਟੋਰ ਵਾਲੇ, ਹਰਜਿੰਦਰ ਸਿੰਘ ਲਾਡਾ ਕੌਂਸਲਰ ਜਲੰਧਰ, ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਯੂ. ਕੇ., ਪਹਿਲਵਾਨ ਲਹਿੰਬਰ ਸ਼ਾਹਕੋਟੀ, ਬਲਦੇਵ ਸਿੰਘ ਟੀਟਾ ਪਾਜੀਆਂ, ਗਰੇਵਾਲ ਚੰਡੀਗੜ, ਮੱਖਣ ਸਿੰਘ ਚੜਿੱਕ, ਬਾਬਾ ਗੁਰਦੇਵ ਸਿੰਘ, ਬਾਬਾ ਫ਼ਤਿਹ ਸਿੰਘ ਹਰੀਆਂ ਵੇਲਾਂ ਵਾਲੇ ਤਰਨਾ ਦਲ, ਬਿੱਟੂ ਕੋਨੀਕਾ ਪੈਲੇਸ, ਪ੍ਰਗਟ ਸਿੰਘ ਐਸ. ਪੀ., ਡਾਕਟਰ ਪਰਮਿੰਦਰ ਸਿੰਘ, ਡਾਕਟਰ ਕਾਲਕਾ, ਪਰਾਸ਼ਰ, ਗੁਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਗਦੀਪ ਸਿੰਘ ਵੰਝ, ਗੁਰਦਿਆਲ ਸਿੰਘ ਠੱਟਾ, ਕੁਲਦੀਪ ਸਿੰਘ ਡਡਵਿੰਡੀ, ਬਲਕਾਰ ਸਿੰਘ ਹਰਨਾਮ ਪੁਰ, ਸਾਧੂ ਸਿੰਘ ਡਡਵਿੰਡੀ, ਬੱਬੂ ਡਡਵਿੰਡੀ, ਬਲਦੇਵ ਸਿੰਘ ਟੀਟਾ ਪਾਜੀਆਂ, ਰੋਸ਼ਨ ਮੈਰੀਪੁਰ, ਰੋਸ਼ਨ ਡਡਵਿੰਡੀ, ਸੁਰਜੀਤ ਸਿੰਘ ਬਰਿੰਦਪੁਰ, ਦੀਪੂ ਸਰਪੰਚ ਦੰਦੂਪੁਰ, ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਇਲਾਕੇ ਭਰ ਦੇ ਸੱਜਣ ਮਿੱਤਰ ਸਮੂਹ ਪਿੰਡ ਵਾਸੀ ਅਤੇ ਸਕੇ ਸੰਬੰਧੀ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਟੀਟਾ ਪਾਜੀਆਂ ਨੇ ਬਾਖ਼ੂਬੀ ਨਿਭਾਈ |